Connect with us

ਪੰਜਾਬੀ

ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਕਰਵਾਏ ਸਾਹਿਤ ਲੇਖਣ ਮੁਕਾਬਲੇ 

Published

on

Directorate of Student Welfare conducted literature writing competition for students

ਲੁਧਿਆਣਾ : ਬੀਤੇ ਦਿਨੀਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਨਿਰਮਲ ਜੌੜਾ ਦੀ ਨਿਗਰਾਨੀ ਹੇਠ ਪੀ.ਏ.ਯੂ. ਦੇ ਵਿਦਿਆਰਥੀਆਂ ਲਈ ਕਵਿਤਾ, ਕਹਾਣੀ, ਲੇਖ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਸ਼ਾਵਾਂ ਵਿੱਚ ਲਿਖਣ ਵਾਲੇ ਯੂਨੀਵਰਸਿਟੀ ਦੇ ਵਿਦਿਆਰਥੀ ਲੇਖਕਾਂ ਦੀ ਭਾਗੀਦਾਰੀ ਨਾਲ ਨੇਪਰੇ ਚੜ੍ਹੇ |ਮੁਕਾਬਲਿਆਂ ਦਾ ਉਦਘਾਟਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕੀਤਾ |

ਡਾ. ਜੌੜਾ ਨੇ ਕਿਹਾ ਕਿ ਭਾਵੇਂ ਅੱਜ ਕੰਪਿਊਟਰ ਅਤੇ ਮੋਬਾਈਲ ਉੱਪਰ ਟਾਈਪ ਕਰਕੇ ਲਿਖਣ ਦਾ ਯੁੱਗ ਹੈ ਪਰ ਭਾਸ਼ਾ ਦੀ ਸ਼ੁੱਧਤਾ ਦੀ ਕਸੌਟੀ ਹੱਥੀਂ ਲਿਖੇ ਜਾਣਾ ਹੈ | ਉਹਨਾਂ ਕਿਹਾ ਕਿ ਜਦੋਂ ਅਸੀਂ ਅੱਖਰ ਲਿਖਦੇ ਹਾਂ ਤਾਂ ਉਸ ਨਾਲ ਮੁਹੱਬਤ ਦਾ ਰਿਸ਼ਤਾ ਵੀ ਬਣਦਾ ਹੈ | ਉਹਨਾਂ ਕਿਹਾ ਕਿ ਉਸਾਰੂ ਸਾਹਿਤ ਲਿਖਣਾ ਅਤੇ ਸੁੰਦਰਲਿਖਾਈ ਵਿੱਚ ਲਿਖਣਾ ਸੋਨੇ ਤੇ ਸੁਹਾਗਾ ਹੋਣ ਵਾਲੀ ਗੱਲ ਹੈ | ਡਾ. ਜੌੜਾ ਨੇ ਆਸ ਪ੍ਰਗਟਾਈ ਕਿ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਯੋਗੀ ਹਾਰ ਜਿੱਤ ਦੀ ਭਾਵਨਾ ਤੋਂ ਬਿਨਾਂ ਆਪਣੀ ਸ਼ਖਸੀ ਵਿਕਾਸ ਲਈ ਮੁਕਾਬਲੇ ਵਿੱਚ ਹਿੱਸਾ  ਲੈਣਗੇ |

ਇਹਨਾਂ ਮੁਕਾਬਲਿਆਂ ਦੇ ਕੁਆਰਡੀਨੇਟਰ ਡਾ. ਦੀਪਿਕਾ ਵਿੱਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਤ ਕਿਸੇ ਦੌਰ ਦੇ ਮਨੁੱਖਾਂ ਦੇ ਚੇਤਨ ਹੋਣ ਦੀ ਨਿਸ਼ਾਨੀ ਹੈ | ਡਾ. ਦੀਪਿਕਾ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ 120 ਦੇ ਕਰੀਬ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ | ਉਹਨਾਂ ਨੇ ਵਿਦਿਆਰਥੀਆਂ ਨੂੰ ਉਸਾਰੂ ਮੁਕਾਬਲੇ ਦੀ ਭਾਵਨਾ ਨਾਲ ਭਾਗ ਲੈਣ ਲਈ ਪ੍ਰੇਰਿਤ ਵੀ ਕੀਤਾ | ਨਾਲ ਹੀ ਡਾ. ਦੀਪਿਕਾ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇਣ ਦੀ ਰਸਮ ਪੀ.ਏ.ਯੂ. ਦੇ ਰਸਾਲੇ ਦੇ ਰਿਲੀਜ਼ ਕਰਨ ਮੌਕੇ ਨਿਭਾਈ ਜਾਏਗੀ |

Facebook Comments

Trending