Connect with us

ਅਪਰਾਧ

ਪੋਸਟਰ ਲਗਾਉਣ ਤੋਂ ਰੋਕਿਆ ਤਾਂ ਕਰ ਦਿੱਤੀ ਕੁੱਟਮਾਰ, ਚਾਰ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ

Published

on

A case has been registered against four accused in connection with the beating

ਲੁਧਿਆਣਾ  :  ਘਰ ਦੀ ਕੰਧ ਉੱਪਰ ਬਲਵਿੰਦਰ ਸਿੰਘ ਬੈਂਸ ਦੇ ਪੋਸਟਰ ਤੇ ਬੈਨਰ ਲਗਾਉਣ ਤੋਂ ਰੋਕਿਆ ਗਿਆ ਤਾਂ ਪੋਸਟਰ ਲਗਾਉਣ ਆਏ ਵਿਅਕਤੀਆਂ ਨੇ ਘਰ ਦੇ ਮਾਲਕ ਤੇ ਉਸਦੇ ਦੋਸਤ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ।ਇਸ ਮਾਮਲੇ ‘ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਪਿੰਡ ਗਿਆਸਪੁਰਾ ਦੇ ਵਾਸੀ ਪਰਮਜੀਤ ਸਿੰਘ ਦੇ ਬਿਆਨ ਉੱਪਰ ਗਿਆਸਪੁਰਾ ਦੇ ਹੀ ਵਾਸੀ ਬਲਜੀਤ ਸਿੰਘ, ਅਵਤਾਰ ਸਿੰਘ ,ਸਰਬਜੀਤ ਸਿੰਘ ਅਤੇ ਮਹਾਂਦੇਵ ਨਗਰ ਦੇ ਰਹਿਣ ਵਾਲੇ ਮਿਹਗੂ ਰਾਮ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।

ਪਿੰਡ ਗਿਆਸਪੁਰਾ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੇ ਦੱਸਿਆ ਗਲੀ ‘ਚ ਕੁਝ ਵਿਅਕਤੀ ਆਏ ਜਿਨ੍ਹਾਂ ਨੇ ਸਰਾਜ ਦੀਨ ਦੀ ਕੰਧ ਤੇ ਬਲਵਿੰਦਰ ਸਿੰਘ ਬੈਂਸ ਦੇ ਪੋਸਟਰ ਤੇ ਬੋਰਡ ਲਗਾਉਣੇ ਸ਼ੁਰੂ ਕਰ ਦਿੱਤੇ । ਸਰਾਜ ਦੀਨ ਨੇ ਜਦ ਉਨ੍ਹਾਂ ਨੂੰ ਪੋਸਟਰ ਲਗਾਉਣ ਤੋਂ ਮਨ੍ਹਾ ਕੀਤਾ ਤਾਂ ਮੁਲਜ਼ਮਾਂ ਨੇ ਪਰਮਜੀਤ ਸਿੰਘ ਤੇ ਸਰਾਜ ਦੀਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ।ਜਾਂਚ ਅਧਿਕਾਰੀ ਹਰਮੇਸ਼ ਸਿੰਘ ਅਨੁਸਾਰ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਨੂੰ ਨਾਕਾਬੰਦੀ ਦੇ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ ।

Facebook Comments

Trending