ਇੰਡੀਆ ਨਿਊਜ਼

ਡੇਰਾ ਬਿਆਸ ਪਹੁੰਚੇ ਡੇਰਾ ਮੁੱਖੀ ਗੁਰਿੰਦਰ ਸਿੰਘ, 31 ਅਕਤੂਬਰ ਤਕ ਹਰ ਹਫ਼ਤੇ ਹੋਣਗੇ ਸਤਿਸੰਗ

Published

on

ਲੁਧਿਆਣਾ : ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੋਮਵਾਰ ਸਵੇਰੇ ਡੇਰਾ ਬਿਆਸ ’ਚ ਪਹੁੰਚ ਗਏ। ਵਰਣਨਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਢਿੱਲੀ ਚੱਲ ਰਹੀ ਸੀ। ਸਿੰਗਾਪੁਰ ’ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

ਡੇਰਾ ਬਿਆਸ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਸਥਿਤ ਸਤਿਸੰਗ ਘਰਾਂ ’ਚ ਹੋਣ ਵਾਲੇ ਸਾਰੇ ਨਿਰਧਾਰਿਤ ਸਤਿਸੰਗ ਪ੍ਰੋਗਰਾਮ ਨਵੰਬਰ ਮਹੀਨੇ ਤੱਕ ਰੱਦ ਕਰ ਦਿੱਤੇ ਗਏ ਸਨ। ਬਾਬਾ ਜੀ ਦੇ ਪੰਜਾਬ ਪਰਤਣ ’ਤੇ ਹੁਣ 24 ਸਤੰਬਰ ਤੋਂ 31 ਅਕਤੂਬਰ ਤਕ ਹਰ ਸ਼ਨੀਵਾਰ ਡੇਰਾ ਬਿਆਸ ਵਿਚ ਬਾਬਾ ਜੀ ਦੇ ਦਰਸ਼ਨ ਅਤੇ ਹਰ ਐਤਵਾਰ ਨੂੰ ਸਵਾਲ-ਜਵਾਬ ਦਾ ਪ੍ਰੋਗਰਾਮ ਹੋਵੇਗਾ।

Facebook Comments

Trending

Copyright © 2020 Ludhiana Live Media - All Rights Reserved.