ਇੰਡੀਆ ਨਿਊਜ਼

ਡੇਰਾ ਬਿਆਸ ਮੁਖੀ 2 ਸਾਲ ਬਾਅਦ ਕਰਨਗੇ ਸਤਿਸੰਗ, 12 ਤੇ 13 ਮਾਰਚ ਨੂੰ ਜੰਮੂ ਤੋਂ ਸ਼ੁਰੂਆਤ

Published

on

ਲੁਧਿਆਣਾ  :  ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ 2 ਸਾਲ ਬਾਅਦ ਸਤਿਸੰਗ ਸ਼ੁਰੂ ਕਰਨ ਜਾ ਰਹੇ ਹਨ, ਜਿਸ ਦੀ ਸ਼ੁਰੂਆਤ ਉਹ ਜੰਮੂ ਸਥਿਤ ਵੱਡੇ ਸੈਂਟਰ ਤੋਂ ਕਰਨਗੇ। ਡੇਰੇ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਅਨੁਸਾਰ ਜੰਮੂ ਵਿਚ ਬਾਬਾ ਗੁਰਿੰਦਰ ਸਿੰਘ 12 ਤੇ 13 ਮਾਰਚ ਨੂੰ ਸਤਿਸੰਗ ਕਰਨਗੇ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਡੇਰਾ ਬਿਆਸ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਹੋਣ ਵਾਲੇ ਸਤਿਸੰਗ ਪ੍ਰੋਗਰਾਮ ਪਿਛਲੇ 2 ਸਾਲਾਂ ਤੋਂ ਰੱਦ ਚੱਲ ਰਹੇ ਸਨ। ਬੀਤੇ ਸਮੇਂ ਵਿਚ ਇਕ ਵਾਰ ਫਿਰ ਕੋਰੋਨਾ ਦਾ ਪ੍ਰਕੋਪ ਵਧਣ ਕਾਰਨ ਡੇਰਾ ਬਿਆਸ ਨੇ ਜੰਮੂ, ਦਿੱਲੀ, ਸਹਾਰਨਪੁਰ ਵਿਚ ਹੋਣ ਵਾਲੇ ਨਿਰਧਾਰਿਤ ਸਤਿਸੰਗਾਂ ਨੂੰ ਰੱਦ ਕਰ ਦਿੱਤਾ ਸੀ।

ਹੁਣ ਸਥਿਤੀ ਕੰਟਰੋਲ ਵਿਚ ਹੋਣ ਕਾਰਨ ਬਾਬਾ ਗੁਰਿੰਦਰ ਸਿੰਘ ਨੇ ਫਿਰ ਤੋਂ ਸਤਿਸੰਗ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਤੋਂ ਬਾਅਦ ਹੁਣ ਬਿਆਸ ਵਿਚ ਵੀ ਸਤਿਸੰਗ ਸ਼ੁਰੂ ਹੋ ਜਾਣਗੇ।

Facebook Comments

Trending

Copyright © 2020 Ludhiana Live Media - All Rights Reserved.