Connect with us

ਪੰਜਾਬੀ

ਹਰੇ ਭਰੇ ਦਰੱਖਤ ਵੱਢਣ ਵਾਲੇ ਨਗਰ ਨਿਗਮ ਅਧਿਕਾਰੀਆਂ ਖ਼ਿਲਾਫ਼ ਲੋੜੀਂਦੀ ਕਾਰਵਾਈ ਦੀ ਮੰਗ

Published

on

Demand for action against municipal officials who cut down lush green trees

ਲੁਧਿਆਣਾ :   ਸਮਾਜ ਸੇਵੀ ਗੱਜਣ ਸਿੰਘ ਜੱਸਲ ਨੇ ਨੈਸ਼ਨਲ ਗਰੀਨ ਟਿ੍ਬਿਊਨਿਲ ਦੇ ਚੇਅਰਮੈਨ, ਮੁੱਖ ਚੋਣ ਕਮਿਸ਼ਨਰ ਪੰਜਾਬ ਨੂੰ ਸ਼ਿਕਾਇਤ ਪੱਤਰ ਭੇਜ ਕੇ ਜ਼ੋਨ-ਸੀ ਅਧੀਨ ਪੈਂਦੇ ਮੰਜੂ ਸਿਨੇਮਾ ਦੇ ਸਾਹਮਣੇ ਪਬਲਿਕ ਪਾਰਕ ‘ਚ ਇਮਾਰਤ ਬਣਾਉਣ ਅਤੇ 6 ਹਰੇ ਭਰੇ ਦਰੱਖਤ ਵੱਢਣ ਵਾਲੇ ਨਗਰ ਨਿਗਮ ਅਧਿਕਾਰੀਆਂ ਖ਼ਿਲਾਫ਼ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਹੈ।

ਸ. ਜੱਸਲ ਨੇ ਦੱਸਿਆ ਕਿ ਲੁਧਿਆਣਾ ਇੱਟਾਂ ਅਤੇ ਪੱਥਰਾਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ, ਇੱਥੇ ਗਰੀਨ ਬੈਲਟ, ਪਬਲਿਕ ਪਾਰਕਾਂ ਦੀ ਕਮੀ ਹੈ, ਮਿਕਸ ਲੈਂਡ ਯੂਜ ਏਰੀਆ ਵਿਚ ਜਿਆਦਾਤਰ ਸਨਅਤੀ ਯੂਨਿਟ ਹਨ, ਜਿਸ ਕਾਰਨ ਹਵਾ ਅਤੇ ਅਵਾਜ਼ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਦੌਰਾਨ ਦਰੱਖਤ ਲੋਕਾਂ ਦੀ ਜਾਂਚ ਬਚਾਉਣ ਵਿਚ ਸਹਾਈ ਹੋ ਸਕਦੇ ਹਨ, ਉਕਤ ਪਬਲਿਕ ਪਾਰਕ ਵੀ ਸੰਘਣੀ ਅਬਾਦੀ ਵਿਚ ਹੈ।

ਉਨ੍ਹਾਂ ਦੱਸਿਆ ਕਿ ਕੱਟੇ ਗਏ ਦਰੱਖਤ ਐਨਵਾਇਰਮੈਂਟ ਪ੍ਰੋਟਕਸ਼ਨ ਐਕਟ 1986 ਅਤੇ ਦਰੱਖਤਾਂ ਦੀ ਸੁਰੱਖਿਆ ਲਈ ਐਕਟ 1975 ਦੀ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਬੀ ਐਂਡ ਆਰ ਸ਼ਾਖਾ ਦੇ ਐਕਸੀਅਨ ਰਕੇਸ਼ ਸਿੰਗਲਾ ਨਾਲ ਇਸ ਸੰਬੰਧੀ ਗੱਲ ਕੀਤੀ ਤਾਂ ਪਹਿਲਾਂ ਤਾਂ ਉਹ ਸਾਫ ਮੁੱਕਰ ਗਏ ਕਿ ਇੱਥੇ ਕੋਈ ਦਰੱਖਤ ਸੀ, ਮੁੜ ਜਦ ਸਬੂਤ ਪੇਸ਼ ਕਰਨ ਦੀ ਮੈਂ ਗੱਲ ਕੀਤੀ ਤਾਂ ਉਨ੍ਹਾਂ (ਐਕਸੀਅਨ) ਨੇ ਖਹਿੜਾ ਛੁਡਵਾਉਣ ਦੀ ਕੋਸ਼ਿਸ਼ ਕੀਤੀ।

Facebook Comments

Trending