ਪੰਜਾਬੀ

ਦੀਪਿਕਾ ਪਾਦੁਕੋਣ ਨੇ ਆਸਕਰਸ ’ਚ ਬਲੈਕ ਲੁੱਕ ਨਾਲ ਜਿੱਤਿਆ ਲੋਕਾਂ ਦਾ ਦਿਲ, ਤਸਵੀਰਾਂ ਵਾਇਰਲ

Published

on

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੌਣ ਇਕ ਵਾਰ ਫਿਰ ਵਿਸ਼ਵ ਪੱਧਰ ‘ਤੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕਰ ਰਹੀ ਹੈ। ਦੀਪਿਕਾ ’95ਵੇਂ ਅਕੈਡਮੀ ਐਵਾਰਡਜ਼’ ‘ਚ ਬਤੌਰ ਪ੍ਰੀਜੈਂਟਰ ਨਜ਼ਰ ਆਈ। ਦੀਪਿਕਾ ਪਾਦੂਕੋਣ ਨੇ ਅੱਜ ਸਵੇਰੇ ਯਾਨੀਕਿ ਸੋਮਵਾਰ ਆਸਕਰ 2023 ਤੋਂ ਆਪਣੀ ਪਹਿਲੀ ਲੁੱਕ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਦੀਪਿਕਾ ਨੇ ਕੈਪਸ਼ਨ ‘ਚ ਲਿਖਿਆ, ‘Oscars95’।

ਹਾਲ ਹੀ ‘ਚ ਦੀਪਿਕਾ ਨੇ ਇੰਸਟਾਗ੍ਰਾਮ ‘ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਉਸ ਨੇ ਕਾਲੇ ਰੰਗ ਦਾ ਸ਼ੋਲਡਰ ਲੈੱਸ ਗਾਊਨ ਪਾਇਆ ਹੈ, ਜਿਸ ‘ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਦੀਪਿਕਾ ਪਾਦੂਕੋਣ ਆਸਕਰ ਦੇ ਰੈੱਡ ਕਾਰਪੇਟ ‘ਤੇ ਵਾਕ ਕਰ ਰਹੀ ਹੈ ਅਤੇ ਪ੍ਰੀਜੈਂਟਰ ਦੀ ਭੂਮਿਕਾ ਨਿਭਾ ਰਹੀ ਹੈ। ਦੀਪਿਕਾ ਨੇ ਸਮਾਰੋਹ ‘ਚ ਭਾਰਤੀ ਗਾਇਕਾਂ ਦੀ ਪੇਸ਼ਕਾਰੀ ਦਾ ਐਲਾਨ ਕੀਤਾ ਸੀ।

ਦੀਪਿਕਾ ਪਾਦੂਕੋਣ ਇੱਥੇ ਇੱਕ ਸ਼ਾਨਦਾਰ ਕਾਲੇ ਲੂਈ ਵਿਟਨ ਗਾਊਨ ‘ਚ ਨਜ਼ਰ ਆਈ, ਜਿਸ ਨਾਲ ਉਨ੍ਹਾਂ ਨੇ ਇੱਕ ਸ਼ਾਨਦਾਰ ਹਾਰ ਪਾਇਆ ਹੋਇਆ ਸੀ। ਲਾਂਚ ਦੀ ਘੋਸ਼ਣਾ ਕਰਦੇ ਹੋਏ ਦੀਪਿਕਾ ਨੇ ਕਿਹਾ, “ਕੀ ਤੁਸੀਂ ਜਾਣਦੇ ਹੋ ਕਿ ‘ਨਾਟੂ’ ਕੀ ਹੈ, ਜੇਕਰ ਨਹੀਂ, ਤਾਂ ਹੁਣ ਤੁਹਾਨੂੰ ਪਤਾ ਲੱਗ ਜਾਵੇਗਾ। ਪੇਸ਼ ਹੈ ‘ਆਰ. ਆਰ. ਆਰ.’ ਤੋਂ ‘ਨਾਟੂ ਨਾਟੂ’।”

ਦੱਸਣਯੋਗ ਹੈ ਕਿ ਭਾਰਤੀ ਫ਼ਿਲਮ ‘ਆਰ. ਆਰ. ਆਰ.’ ਦੇ ਗੀਤ ‘ਨਾਟੂ ਨਾਟੂ’ ਨੇ ਅਕੈਡਮੀ ਐਵਾਰਡਜ਼ ‘ਚ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ ‘ਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਕੈਟਾਗਰੀ ‘ਚ ਗੀਤ ‘ਨਾਟੂ ਨਾਟੂ’ ਨੇ ਫ਼ਿਲਮ ‘ਟੈੱਲ ਇਟ ਲਾਈਕ ਏ ਵੂਮੈਨ’ ਦੇ ਗੀਤ ‘ਅਪਲਾਜ’, ‘ਟੌਪ ਗਨ: ਮਾਵੇਰਿਕ’ ਦੇ ਗੀਤ ‘ਹੋਲਡ ਮਾਈ ਹੈਂਡ’, ‘ਬਲੈਕ ਪੈਂਥਰ : ਵਾਕਾਂਡਾ ਫਾਰਐਵਰ’ ਦੇ ‘ਲਿਫਟ ਮੀ ਅੱਪ’ ਅਤੇ ‘ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ’ ਦੇ ‘ਦਿਸ ਇਜ਼ ਏ ਲਾਈਫ’ ਨੂੰ ਮਾਤ ਦਿੱਤੀ।

 

 

 

Facebook Comments

Trending

Copyright © 2020 Ludhiana Live Media - All Rights Reserved.