ਪੰਜਾਬੀ

ਆਸ਼ਾ ਪਾਰੇਖ ਨੂੰ ਦਾਦਾ ਸਾਹੇਬ ਫਾਲਕੇ ਐਵਾਰਡ ਦੇਣ ਦਾ ਐਲਾਨ, 95 ਤੋਂ ਵੱਧ ਫਿਲਮਾਂ ‘ਚ ਕਰ ਚੁੱਕੇ ਹਨ ਕੰਮ

Published

on

ਕੇਂਦਰ ਸਰਕਾਰ ਨੇ 79 ਸਾਲ ਦੀ ਅਭਿਨੇਤਰੀ ਆਸ਼ਾ ਪਾਰੇਖ ਨੂੰ 2022 ਦਾ ਦਾਦਾ ਸਾਹੇਬ ਫਾਲਕੇ ਐਵਾਰਡ ਦੇਣ ਦਾ ਐਲਾਨ ਕੀਤਾ। 30 ਸਤੰਬਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਦੂ ਭਵਨ ਇਹ ਇਨਾਮ ਦੇਣਗੇ। ਇਹ ਜਾਣਕਾਰੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹਿੰਦੀ ਸਿਨੇਮਾ ਵਿਚ ਉਨ੍ਹਾਂ ਦੇ ਯੋਗਦਾਨ ਲਈ ਆਸ਼ਾ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਫਿਲਮ ਇੰਡਸਟਰੀ ਵਿਚ ਕਲਾਕਾਰਾਂ ਦੇ ਕੰਮ ਨੂੰ ਸਨਮਾਨਿਤ ਕਰਨ ਲਈ ਹਰ ਸਾਲ ਦਾਦਾ ਸਾਹੇਬ ਫਾਲਕੇ ਐਵਾਰਡ ਦਿੱਤਾ ਜਾਂਦਾ ਹੈ।

ਆਸ਼ਾ ਪਾਰੇਖ 95 ਤੋਂ ਵੱਧ ਫਿਲਮਾਂ ਵਿਚ ਕੰਮ ਕਰ ਚੁੱਕੇ ਹਨ। ਆਸ਼ਾ ਅਭਿਨੇਤਰੀ ਦੇ ਨਾਲ-ਨਾਲ ਪ੍ਰੋਡਿਊਸਰ ਤੇ ਡਾਇਰੈਕਟਰ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ 1992 ਵਿਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉੁਨ੍ਹਾਂ ਨੂੰ ਕਈ ਐਵਾਰਡ ਮਿਲੇ ਜਿਵੇਂ 1963 ਵਿਚ ਅਖੰਡ ਸੌਭਾਗਯਵਤੀ ਲਈ ਸਰਵਸ਼੍ਰੇਸ਼ਠ ਅਭਿਨੇਤਰੀ ਦਾ ਗੁਜਰਾਤ ਸੂਬਾ ਪੁਰਸਕਾਰ। 1971 ਵਿਚ ਫਿਲਮ ‘ਕਟੀ ਪਤੰਗ’ ਲਈ ਫਿਲਮ ਫੇਅਰ ਸਰਵਸ਼੍ਰੇਸ਼ਠ ਅਭਿਨੇਤਰੀ ਪੁਰਸਕਾਰ ਨਾਲ ਨਿਵਾਜਿਆ ਗਿਆ।

Facebook Comments

Trending

Copyright © 2020 Ludhiana Live Media - All Rights Reserved.