ਪੰਜਾਬੀ

ਸੀਟੀ ਯੂਨੀਵਰਸਿਟੀ ਨੇ ਲਵਾਇਆ ਮੁੁਫ਼ਤ ਸਿਹਤ ਜਾਂਚ ਕੈਂਪ

Published

on

ਲੁਧਿਆਣਾ : ਸੀਟੀ ਯੂਨੀਵਰਸਿਟੀ ਵੱਲੋਂ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਰਾਹੀਂ ਦੰਦਾਂ ਦੀ ਜਾਂਚ ਤੋਂ ਲੈ ਕੇ ਅੱਖਾਂ ਦੇ ਮੁੁਆਇਨਾ ਤੇ ਫਿਜ਼ੀਓਥੈਰੇਪੀ ਸੈਸ਼ਨਾਂ ਤਕ ਦਾ ਲੋਕਾਂ ਨੇ ਲਾਹਾ ਲਿਆ। ਇਸ ਦੌਰਾਨ ਸ਼ੰਕਰਾ ਅੱਖਾਂ ਦੇ ਹਸਪਤਾਲ, ਮੋਹਨਦੇਈ ਓਸਵਾਲ ਹਸਪਤਾਲ, ਜੈਨੇਸਿਸ ਇੰਸਟੀਚਿਊਟ ਆਫ਼ ਡੈਂਟਲ ਸਰਵਿਸਿਜ਼ ਦੀ ਟੀਮ ਵੱਲੋਂ ਚੈੱਕਅਪ ਕੀਤਾ ਗਿਆ।ਇਸ ਦੌਰਾਨ ਸੀਟੀ ਕਲੀਨਿਕਲ ਕੰਪਲੈਕਸ ਦਾ ਉਦਘਾਟਨ ਵੀ ਕੀਤਾ ਗਿਆ।

ਇਸ ਕੈਂਪ ‘ਚ 300 ਤੋਂ ਵੱਧ ਲੋਕਾਂ ਨੇ ਲਾਹਾ ਲਿਆ। ਇਸ ਮੌਕੇ ਭੁੁਪੇਸ਼ ਠਾਕੁਰ, ਡਾ. ਗੌਰਵ ਗੋਇਲ, ਡਾ. ਰਮਨਦੀਪ, ਡਾ. ਪ੍ਰਦੀਪ ਸ਼ਰਮਾ, ਦੇਵ ਕਲੀਚੇਤੀ, ਰਜਤ ਕੁਮਾਰ, ਡਾ. ਪ੍ਰਭਪ੍ਰਰੀਤ ਕੌਰ, ਡਾ. ਸਕੀਨਾ ਸਫਾ, ਡਾ. ਸ਼ਰੂਤੀ ਡਾਗਰ, ਡਾ. ਸੁੁਕੀਰਤ, ਡਾ. ਸੁਧੀਰ ਠਾਕੁਰ, ਡਾ. ਅਸਵਾਤੀ ਸੁਰੇਸ਼, ਰਵਿੰਦਰ ਪਾਲ ਚਾਵਲਾ, ਰਣਦੀਪ ਭੋਗਲ,  ਹਾਜ਼ਰ ਸਨ। ਸੀਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਟੀਮ ਨੂੰ ਵਧਾਈ ਦਿੱਤੀ ਤੇ ਮਾਹਰਾਂ ਦਾ ਧੰਨਵਾਦ ਕੀਤਾ।

Facebook Comments

Trending

Copyright © 2020 Ludhiana Live Media - All Rights Reserved.