Connect with us

ਖੇਤੀਬਾੜੀ

 ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਫ਼ਸਲਾਂ ਪਾਣੀ ’ਚ ਡੁੱਬੀਆਂ, ਵਿਛੀ ਕਣਕ ਦੇ ਦਾਣੇ ਪੈਣ ਲੱਗੇ ਕਾਲੇ

Published

on

Crops submerged in water in many districts of Punjab, sown wheat grains started turning black.

ਲੁਧਿਆਣਾ : ਪੰਜਾਬ ’ਚ ਮਾਰਚ ਤੋਂ ਬਾਅਦ ਅਪ੍ਰੈਲ ’ਚ ਵੀ ਬੇਮੌਸਮੀ ਬਾਰਿਸ਼ ਤੇ ਹਨੇਰੀ ਜਾਰੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ’ਚ ਸੋਮਵਾਰ ਸਵੇਰੇ ਤਿੰਨ ਵਜੇ ਤੋਂ ਲੈ ਕੇ ਪੂਰਾ ਦਿਨ ਹਨੇਰੀ ਤੇ ਬਾਰਿਸ਼ ਨਾਲ ਕਣਕ ਸਮੇਤ ਦੂਜੀਆਂ ਫ਼ਸਲਾਂ ਪਾਣੀ ’ਚ ਡੁੱਬ ਗਈਆਂ। ਕਈ ਜ਼ਿਲ੍ਹਿਆਂ ’ਚ ਭਾਰੀ ਗੜੇਮਾਰੀ ਵੀ ਹੋਈ। ਇਸ ਨਾਲ ਕਣਕ ਤੇ ਸਰ੍ਹੋਂ ਦੇ ਨਾਲ-ਨਾਲ ਸਬਜ਼ੀਆਂ ਤੇ ਬਾਗ਼ਬਾਨੀ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ।

ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਸਾਲ ਕਾਰਨ ਜਿਹੜੀਆਂ ਫ਼ਸਲਾਂ ਪਹਿਲਾਂ ਤੋਂ ਵਿਛੀਆਂ ਹੋਈਆਂ ਸਨ, ਉਨ੍ਹਾਂ ਦੇ ਪਾਣੀ ’ਚ ਡੁੱਬਣ ਨਾਲ ਗਲਣ ਦੀ ਸੰਭਾਵਨਾ ਕਾਫ਼ੀ ਵੱਧ ਜਾਵੇਗੀ। ਵਿਛੀਆਂ ਹੋਈਆਂ ਫ਼ਸਲਾਂ ਦਾ ਦਾਣਾ ਕਾਲਾ ਪੈਣ ਲੱਗ ਗਿਆ ਹੈ। ਕਈ ਥਾਵਾਂ ’ਤੇ ਫ਼ਸਲਾਂ ’ਤੇ ਵੱਖ-ਵੱਖ ਬਿਮਾਰੀਆਂ ਦਾ ਹਮਲਾ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿਹੜੀਆਂ ਫ਼ਸਲਾਂ ਥੋੜ੍ਹੀਆਂ ਬਹੁਤ ਖੜ੍ਹੀਆਂ ਸਨ, ਉਹ ਹੁਣ ਪੂਰੀ ਤਰ੍ਹਾਂ ਵਿਛ ਗਈਆਂ ਹਨ।

ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਐਤਵਾਰ ਅੱਧੀ ਰਾਤ ਦੋ ਵਜੇ ਤੋਂ ਲੈਕੇ ਸੋਮਵਾਰ ਸ਼ਾਮ ਪੰਜ ਵਜੇ ਤੱਕ ਮੋਗਾ ’ਚ 39.6 ਮਿਲੀਮੀਟਰ (ਮਿਮੀ) ਬਾਰਿਸ਼, ਫਿਰੋਜ਼ਪੁਰ ’ਚ 15.7 ਮਿਮੀ, ਫ਼ਰੀਦਕੋਟ ’ਚ 25.5 ਮਿਮੀ, ਸ਼ਹੀਦ ਭਗਤ ਸਿੰਘ ਨਗਰ ’ਚ 4.5 ਮਿਮੀ, ਫ਼ਤਹਿਗੜ੍ਹ ਸਾਹਿਬ ’ਚ 1.5 ਮਿਮੀ, ਚੰਡੀਗੜ੍ਹ ’ਚ 3.4 ਮਿਮੀ, ਅੰਮ੍ਰਿਤਸਰ ’ਚ 0.2 ਮਿਮੀ, ਪਠਾਨਕੋਟ ’ਚ 5.0 ਮਿਮੀ ਤੇ ਲੁਧਿਆਣਾ ’ਚ 14 ਮਿਮੀ ਬਾਰਿਸ਼ ਦਰਜ ਕੀਤੀ ਗਈ ਹੈ।

ਦੂਜੇ ਪਾਸੇ ਬਾਰਿਸ਼ ਕਾਰਨ 24 ਘੰਟਿਆਂ ’ਚ ਹੀ ਦਿਨ ਦੇ ਤਾਪਮਾਨ ’ਚ ਸੱਤ ਤੋਂ 10 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਆ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਮੰਗਲਵਾਰ ਤੋਂ ਮੌਸਮ ਸਾਫ਼ ਹੋ ਜਾਵੇਗਾ। ਧੁੱਪ ਖਿੜੇਗੀ। ਸੱਤ ਅਪ੍ਰੈਲ ਤੱਕ ਮੌਸਮ ਪੂਰੀ ਤਰ੍ਹਾਂ ਖ਼ੁਸ਼ਕ ਰਹੇਗਾ। ਹਾਲਾਂਕਿ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਮੌਸਮ ਸਾਫ਼ ਹੋਣ ਤੋਂ ਬਾਅਦ ਵੀ ਖੇਤਾਂ ’ਚ ਸਿੰਚਾਈ ਨਾ ਕਰਨ। ਫ਼ਸਲਾਂ ਨੂੰ ਧੁੱਪ ਲੱਗਣ ਦੇਣ।

Facebook Comments

Trending