ਪੰਜਾਬੀ

ਕੌਂਸਲ ਆਫ ਇੰਜੀਨੀਅਰ ਨੇ ਸਮਾਰਟ ਸਿਟੀ ਯੋਜਨਾ ਪ੍ਰੋਜੈਕਟ ‘ਚ ਬੇਨਿਯਮੀਆਂ ਹੋਣ ਦਾ ਲਾਇਆ ਦੋਸ਼

Published

on

ਲੁਧਿਆਣਾ :   ਕੌਂਸਲ ਆਫ ਇੰਜੀਨੀਅਰ ਨੇ ਸਮਾਰਟ ਸਿਟੀ ਯੋਜਨਾ ਤਹਿਤ ਪੱਖੋਵਾਲ ਰੋਡ ਤੇ ਬਣ ਰਹੇ ਰੇਲਵੇ ਓਵਰਬਿ੍ਜ ਅਤੇ ਰੇਲਵੇ ਅੰਡਰਬਿ੍ਜ ਦੇ ਨਿਰਮਾਣ ਅਤੇ ਦੂਸਰੇ ਪ੍ਰੋਜੈਕਟਾਂ ‘ਚ ਬੇਨਿਯਮੀਆਂ ਹੋਣ ਦਾ ਦੋਸ਼ ਲਗਾਉਂਦਿਆਂ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਨੂੰ ਸ਼ਿਕਾਇਤ ਭੇਜੀ ਹੈ।

ਕੌਂਸਲ ਦੇ ਪ੍ਰਧਾਨ ਇੰਜੀ. ਕਪਿਲ ਅਰੋੜਾ ਨੇ ਦੱਸਿਆ ਕਿ ਰੇਲਵੇ ਉਵਰਬਿ੍ਜ ਦੀ ਸੁਰੱਖਿਆ ਦੀਵਾਰ ਦੇ ਨਿਰਮਾਣ ‘ਚ ਬੇਨਿਯਮੀਆਂ ਵਰਤੀਆਂ ਜਾ ਰਹੀਆਂ ਹਨ ਅਤੇ ਲਗਾਏ ਜਾ ਰਹੇ ਨਟ ਬੋਲਟਾਂ ਨੂੰ ਜੰਗ ਲੱਗਿਆ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਮਲਹਾਰ ਰੋਡ ਦੀ 2-3 ਮਹੀਨੇ ਪਹਿਲਾਂ ਬਣਾਈ ਸੜਕ ਉਖੜਨੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮਲਹਾਰ ਰੋਡ ਦੀ ਚੌੜਾਈ ਘੱਟ ਕਰ ਦਿੱਤੀ ਹੈ ਅਤੇ ਵਾਹਨ ਚਾਲਕਾਂ ਦੀ ਸਹੂਲਤ ਲਈ ਇਕ ਵੀ ਸਲਿੱਪ ਵੇਅ ਨਹੀਂ ਬਣਾਇਆ ਗਿਆ ਜਿਸ ਕਾਰਨ ਟਰੈਫਿਕ ਜਾਮ ਦੀ ਸਮੱਸਿਆ ਪੈਦਾ ਹੋ ਰਹੀ ਹੈ।

ਉਨ੍ਹਾਂ ਮੰਗ ਕੀਤੀ ਕਿ ਸਮਾਰਟ ਸਿਟੀ ਪ੍ਰੋਜੈਕਟਾਂ ਦੇ ਨਿਰਮਾਣ ਵਿਚ ਹੋਈ ਦੇਰੀ ਕਾਰਨ ਦੁਕਾਨਦਾਰਾਂ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨ, ਟਰੈਫਿਕ ਜਾਮ ਪ੍ਰਦੂਸ਼ਣ ਦੀ ਸਮੱਸਿਆ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਨੈਸ਼ਨਲ ਗ੍ਰੀਨ ਟਰਬਿਊਨਲ ਦੇ ਨਿਰਦੇਸ਼ਾਂ ਦੇ ਬਾਵਜੂਦ ਦਰੱਖਤਾਂ ਦੇ ਇਕ ਮੀਟਰ ਅੰਦਰ ਘੇਰੇ ਵਿਚੋਂ ਇੰਟਰਲਾਕਿੰਗ ਟਾਈਲਾਂ ਨਹੀਂ ਹਟਾਈਆਂ ਗਈਆਂ ਜਿਸ ਕਾਰਨ ਦਰੱਖਤਾਂ/ਬੂਟਿਆਂ ਨੂੰ ਹੋ ਰਿਹਾ ਹੈ।

ਇਸ ਸਬੰਧੀ ਸੰਪਰਕ ਕਰਨ ਤੇ ਕਮਿਸ਼ਨਰ ਜੋ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੇ ਸੀ. ਈ.ਓ. ਵੀ ਹਨ ਨੇ ਦੱਸਿਆ ਕਿ ਬੀ ਐਂਡ ਆਰ ਸ਼ਾਖਾ ਅਤੇ ਦੂਸਰੇ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਚੱਲ ਰਹੇ ਪ੍ਰੋਜੈਕਟਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਮੈਂ ਖੁਦ ਵੀ ਪ੍ਰੋਜੈਕਟਾਂ ਦੀ ਨਿਗਰਾਨੀ ਕਰਦਾ ਹਾਂ ਜੇਕਰ ਕੋਈ ਬੇਨਿਯਮੀ ਸਾਹਮਣੇ ਆਈ ਤਾਂ ਠੇਕੇਦਾਰ ਅਤੇ ਕੋਤਾਹੀ ਲਈ ਜ਼ਿੰਮੇਵਾਰ ਖ਼ਿਲਾਫ਼ ਕਾਰਵਾਈ ਹੋਵੇਗੀ।

Facebook Comments

Trending

Copyright © 2020 Ludhiana Live Media - All Rights Reserved.