ਇੰਡੀਆ ਨਿਊਜ਼

ਸੀਵਰੇਜ ਦੇ ਸੈਂਪਲ ’ਚੋਂ ਮਿਲੇ ਕੋਰੋਨਾ ਵਾਇਰਸ, ਡਾਕਟਰਾਂ ਲਈ ਬਣਿਆ ਚਿੰਤਾ ਦਾ ਵਿਸ਼ਾ

Published

on

ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ ਦੇ ਵਾਇਰੋਲਾਜੀ ਵਿਭਾਗ ਨੇ ਹਾਲ ਹੀ ’ਚ ਨਗਰ ਨਿਗਮ ਚੰਡੀਗੜ੍ਹ ਦੇ ਨਾਲ ਮਿਲ ਕੇ ਸ਼ਹਿਰ ਦੇ ਦੋ ਸੀਵਰੇਜ ਟ੍ਰੀਟਮੈਂਟ ਪਲਾਂਟਾਂ (ਐੱਸਟੀਪੀ) ਤੋਂ ਮਲ ਦੇ ਸੈਂਪਲ ਲੈ ਕੇ ਉਸਦਾ ਆਰਟੀ-ਪੀਸੀਆਰ ਟੈਸਟ ਕੀਤਾ। ਟੈਸਟਿੰਗ ਦੌਰਾਨ ਸੀਵਰੇਜ ਤੋਂ ਲਏ ਗਏ ਮਲ ਦੇ ਸੈਂਪਲ ਕੋਵਿਡ ਪਾਜ਼ੇਟਿਵ ਪਾਏ ਗਏ ਹਨ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ।

ਇਸ ਦਾ ਮਤਲਬ ਸ਼ਹਿਰ ਦੇ ਕਈ ਹਿੱਸਿਆਂ ’ਚ ਲੋਕ ਇਨਫੈਕਟਿਡ ਹਨ, ਪਰ ਉਹ ਟੈਸਟਿੰਗ ਲਈ ਸਾਹਮਣੇ ਨਹੀਂ ਆ ਰਹੇ ਹਨ ਜਾਂ ਫਿਰ ਮਾਮੂਲੀ ਲੱਛਣ ਸਾਹਮਣੇ ਆਉਣ ’ਤੇ ਉਹ ਖੁਦ ਹੀ ਹੋਮ ਕੁਆਰੰਟਾਈਨ ’ਚ ਰਹਿ ਕੇ ਪਰਹੇਜ ਕਰ ਰਹੇ ਹਨ।

ਪੀਜੀਆਈ ਦੀ ਵਾਇਰੋਲਾਜੀ ਵਿਭਾਗ ਦੀ ਪ੍ਰੋਫੈਸਰ ਮਿੰਨੀ ਪੀ ਸਿੰਘ ਨੇ ਦੱਸਿਆ ਕਿ ਬੀਤੇ ਦਸੰਬਰ 2021 ’ਚ ਜਦੋਂ ਸ਼ਹਿਰ ਦੇ ਇਨ੍ਹਾਂ ਪਲਾਂਟਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਪਲਾਂਟ ਤੋਂ ਸੈਂਪਲ ਲਏ ਗਏ ਸੀ ਉਦੋਂ ਸੈਂਪਲ ਨੈਗੇਟਿਵ ਪਾਏ ਗਏ ਸੀ। ਪਰ ਸ਼ਹਿਰ ’ਚ ਅਚਾਨਕ ਇਨਫੈਕਟਿਡ ਮਾਮਲੇ ਵਧਣ ’ਤੇ ਦੁਬਾਰਾ ਨਵੇਂ ਸਾਲ ’ਤੇ ਜਨਵਰੀ ਦੇ ਪਹਿਲੇ ਹਫਤੇ ’ਚ ਸੈਂਪਲ ਲੈ ਕੇ ਜਾਂਚ ਕੀਤੀ ਗਈ ਤਾਂ ਰਿਪੋਰਟ ਪਾਜ਼ੇਟਿਵ ਆਈ ਹੈ।

ਪ੍ਰੋਫੈਸਰ ਮਿੰਨੀ ਪੀ ਸਿੰਘ ਨੇ ਦੱਸਿਆ ਕਿ ਟੈਸਟਿੰਗ ਦੌਰਾਨ ਹਰ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਇਕ ਲਿਟਰ ਦੇ ਕਰੀਬ ਮਲ ਦਾ ਸੈਂਪਲ ਲਿਆ ਜਾਂਦਾ ਹੈ। ਜੋ ਕਿ ਪਲਾਂਟ ’ਚ ਟ੍ਰੀਟ ਨਹੀਂ ਕੀਤਾ ਗਿਆ ਹੁੰਦਾ। ਇਸ ਮਲ ਦੇ ਸੈਂਪਲ ਨੂੰ ਲੈਬ ’ਚ ਲਿਜਾ ਕੇ ਰੋਜ਼ਾਨਾ ਦੋ ਤੋਂ ਤਿੰਨ ਐੱਮਐੱਲ ਤਕ ਦੇ ਸੈਂਪਲ ਨੂੰ ਦੋ ਤੋਂ ਤਿੰਨ ਦਿਨ ਲਗਾਤਾਰ ਆਰਟੀ-ਪੀਸੀਆਰ ਮਸ਼ੀਨ ਦੇ ਜ਼ਰੀਏ ਜਾਂਚਿਆ ਜਾਂਦਾ ਹੈ। ਤਾਂਕਿ ਇਹ ਪਤਾ ਲਾਇਆ ਜਾ ਸਕੇ ਕਿ ਸੀਵਰੇਜ ਤੋਂ ਲਏ ਗਏ ਮਲ ਦੇ ਸੈਂਪਲ ’ਚ ਇਕ ਜਾਂ ਦੋ ਵਿਅਕਤੀ ’ਚ ਇਨਫੈਕਸ਼ਨ ਹੈ ਜਾਂ ਫਿਰ ਵੱਡੀ ਗਿਣਤੀ ਦੇ ਲੋਕਾਂ ’ਚ ਇਨਫੈਕਸ਼ਨ ਦਾ ਖਤਰਾ ਹੈ।

Facebook Comments

Trending

Copyright © 2020 Ludhiana Live Media - All Rights Reserved.