ਪੰਜਾਬ ਨਿਊਜ਼

ਐਲੂਮੀਨੀਅਮ ਦੇ ਬਰਤਨਾਂ ‘ਚ ਭੋਜਨ ਬਣਾਉਣ ਨਾਲ ਹੋ ਸਕਦੇ ਨੇ ਇਹ ਰੋਗ, ਮਿੱਡ ਡੇ ਮੀਲ ਲਈ ਵੀ ਵਰਤੇ ਜਾਂਦੇ ਹਨ ਇਹ ਬਰਤਨ

Published

on

ਲੁਧਿਆਣਾ : ਐਲੂਮੀਨੀਅਮ ਦੇ ਬਰਤਨਾਂ ਵਿੱਚ ਖਾਣਾ ਪਕਾਉਣਾ ਬੇਹੱਦ ਖਤਰਨਾਕ ਹੈ। ਇਸ ਦੇ ਬਾਵਜੂਦ ਹੋਟਲਾਂ, ਢਾਬਿਆਂ ਤੇ ਸਮਾਗਮਾਂ ਵਿੱਚ ਐਲੂਮੀਨੀਅਮ ਦੇ ਬਰਤਨਾਂ ਵਿੱਚ ਭੋਜਨ ਤਿਆਰ ਕੀਤਾ ਜਾਂਦਾ ਹੈ। ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਵਿੱਚ ਮਿੱਡ ਡੇ ਮੀਲ ਵੀ ਐਲੂਮੀਨੀਅਮ ਦੇ ਬਰਤਨਾਂ ਵਿੱਚ ਤਿਆਰ ਹੋ ਰਿਹਾ ਹੈ। ਐਲੂਮੀਨੀਅਮ ਦੇ ਬਰਤਨਾਂ ਕਾਰਣ ਲੋਕ ਰੋਜ਼ਾਨਾ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਜ਼ਹਿਰ ਲੈ ਰਹੇ ਹਨ ।

ਦੱਸ ਦਈਏ ਕਿ ਕਿਸੇ ਵੀ ਕਿਸਮ ਦੇ ਰਸਾਇਣਕ ਜ਼ਹਿਰ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਉਮਰ ਵਰਗ ਦੇ ਬੱਚਿਆਂ ਦੇ ਸਬੰਧ ਵਿੱਚ ਹੋਰ ਵੀ ਚਿੰਤਾ ਵਾਲੀ ਗੱਲ ਇਹ ਹੈ ਕਿ ਸਰਕਾਰਾਂ ਵੱਲੋਂ ਮਿਡ ਡੇਅ ਮੀਲ ਸਕੀਮ ਅਧੀਨ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਖਾਣਾ ਪਕਾਉਣ ਤੇ ਪਰੋਸਨ ਲਈ ਐਲੁਮੀਨੀਅਮ ਦੀ ਵਰਤੋਂ ਘਟਾਉਣ ਦੀਆਂ ਹਦਾਇਤਾਂ ਤਾਂ ਸਾਰੇ ਸਬੰਧਤ ਸਕੂਲਾਂ ਦੇ ਮੁਖੀਆਂ ਨੂੰ ਕੀਤੀਆਂ ਗਈਆਂ ਹਨ ਪਰ ਸਾਲਾਂ ਤੋਂ ਚੱਲੇ ਆ ਰਹੇ ਇਸ ਜ਼ਹਿਰੀਲੀ ਧਾਤ ਦੇ ਪਤੀਲੇ ਆਦਿ ਬਦਲਣ ਲਈ ਕੋਈ ਗਰਾਂਟ ਨਹੀਂ ਦਿੱਤੀ ਗਈ।

ਐਲੂਮੀਨੀਅਮ ਦੀ ਲੰਮੇ ਸਮੇਂ ਦੀ ਵਰਤੋਂ ਕਾਰਨ ਅਨੀਮੀਆ, ਦਿਮਾਗੀ ਕਮਜ਼ੋਰੀ ਤੇ ਹੱਡੀਆਂ ਦੀ ਕਮਜ਼ੋਰੀ ਆਦਿ ਬਿਮਾਰੀਆਂ ਨਾਲ ਕੋਈ ਵੀ ਪ੍ਰਭਾਵਿਤ ਹੋ ਸਕਦਾ ਹੈ। ਮੈਡੀਕਲ ਅਧਿਐਨ ਅਨੁਸਾਰ ਇਹ ਧਾਤ ਆਇਰਨ, ਮੈਗਨੀਸ਼ੀਅਮ ਤੇ ਕੈਲਸ਼ੀਅਮ ਸੋਖਣ ਦੀ ਪ੍ਰਕਿਰਿਆ ਵਿੱਚ ਰੁਕਾਵਟ ਬਣਦਾ ਹੈ ਤੇ ਇਸ ਨਾਲ ਅਨੀਮੀਆ, ਅਲਜਾਈਮਰ, ਡਿਮੈਂਸੀਆ ਤੇ ਗੁਰਦੇ ਦੇ ਰੋਗ ਵੀ ਹੋ ਸਕਦੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਐਲੁਮੀਨੀਅਮ ਦੇ ਬਰਤਨਾਂ ਦੀ ਲਗਾਤਾਰ ਵਰਤੋਂ ਨਾਲ ਘਾਤਕ ਬਿਮਾਰੀਆਂ ਹੋ ਸਕਦੀਆਂ ਹਨ ਤਾਂ ਇਨ੍ਹਾਂ ਦੀ ਵਰਤੋਂ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ।

Facebook Comments

Trending

Copyright © 2020 Ludhiana Live Media - All Rights Reserved.