Connect with us

ਪੰਜਾਬੀ

 ਬਾਲ ਮਜ਼ਦੂਰੀ ਦੀ ਰੋਕਥਾਮ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲੇ

Published

on

Continuous efforts are being made to prevent child labour

ਲੁਧਿਆਣਾ : ਨੈਸ਼ਨਰ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਇਲਡ ਰਾਈਟਸ ਵਲੋਂ ਪ੍ਰਾਪਤ ਪੱਤਰ ‘ਤੇ ਕਾਰਵਾਈ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਖੰਨਾ) ਵੱਲੋ ਜਾਰੀ ਦਿਸ਼ਾ ਨਿਰਦੇਸ਼ਾ ਤੇ ਕਾਰਵਾਈ ਕਰਦੇ ਹੋਏ ਜਿਲ੍ਹੇ ਵਿੱਚ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਜ਼ਿਲ੍ਹਾ ਲੁਧਿਆਣਾ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਅਚਨਚੇਤ ਚੈਕਿੰਗ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਜਿਲ੍ਹਾ ਲੁਧਿਆਣਾ ਵਿੱਚ 5 ਜ਼ਿਲ੍ਹਾ ਟਾਸਕ ਫੋਰਸ ਟੀਮਾਂ ਵੱਲੋ ਅੱਜ ਵੱਖ-ਵੱਖ ਇਲਾਕਿਆਂ ਵਿੱਚ ਬਾਲ ਮਜਦੂਰੀ ਨੂੰ ਰੋਕਣ ਲਈ ਜਾਗਰੂਕ ਕੀਤਾ ਗਿਆ ਜਿਸ ਵਿੱਚ ਟੀਮ ਨੰ: 2 ਵੱਲੋ ਦੁੱਗਰੀ, ਮਾਣਕਵਾਲ, ਧਾਂਦਰਾ ਰੋਡ ਅਤੇ ਆਸ-ਪਾਸ ਦੇ ਇਲਾਕੇ, ਟੀਮ ਨੰ: 3 ਵੱਲੋ ਡੀ.ਸੀ. ਕੰਪਲੈਕਸ ਦੀਆਂ ਦੁਕਾਨਾਂ, ਕੋਰਟ ਕੰਪਲੈਕਸ ਅਤੇ ਸੀ.ਪੀ. ਆਫਿਸ ਅਤੇ ਆਸ-ਪਾਸ ਦੇ ਇਲਾਕੇ , ਟੀਮ ਨੰ: 4 ਵੱਲੋ ਦਸ਼ਮੇਸ਼ ਨਗਰ, ਜੈਮਲ ਰੋਡ ਅਤੇ ਆਸ-ਪਾਸ ਦੇ ਇਲਾਕੇ ਸ਼ਾਮਲ ਸਨ।

Facebook Comments

Trending