Connect with us

ਪੰਜਾਬੀ

ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਦਹੀਂ ਦਾ ਸੇਵਨ !

Published

on

Consuming curd makes bones strong!

ਦਹੀਂ ‘ਚ ਦੁੱਧ ਦੇ ਮੁਕਾਬਲੇ ਜ਼ਿਆਦਾ ਮਾਤਰਾ ‘ਚ ਕੈਲਸ਼ੀਅਮ ਹੁੰਦਾ ਹੈ। ਇਸ ਦੇ ਇਲਾਵਾ ਦਹੀਂ ‘ਚ ਪ੍ਰੋਟੀਨ, ਆਇਰਨ, ਫਾਸਫੋਰਸ ਪਾਇਆ ਜਾਂਦਾ ਹੈ। 1 ਕੱਪ (210 ਗ੍ਰਾਮ) ਦਹੀਂ ‘ਚ 207 ਅਤੇ 13 ਫੀਸਦੀ ਫੈਟ ਹੁੰਦਾ ਹੈ। ਇਸ ਦੇ ਇਲਾਵਾ ਦਹੀਂ ‘ਚ 11 ਫੀਸਦੀ ਕੋਲੈਸਟ੍ਰਾਲ, 31 ਫੀਸਦੀ ਸੋਡੀਅਮ, 6 ਫੀਸਦੀ ਪੋਟਾਸ਼ੀਅਮ, 2 ਫੀਸਦੀ ਕਾਰਬੋਹਾਈਡ੍ਰੇਟਸ, 1 ਫੀਸਦੀ ਡਾਇਟਰੀ ਫਾਈਬਰ, 6 ਗ੍ਰਾਮ ਸ਼ੂਗਰ, 46 ਫੀਸਦੀ ਪ੍ਰੋਟੀਨ, 5 ਫੀਸਦੀ ਵਿਟਾਮਿਨ-ਏ, 17 ਫੀਸਦੀ ਕੈਲਸ਼ੀਅਮ, 3 ਫੀਸਦੀ ਆਇਰਨ, 1 ਫੀਸਦੀ ਵਿਟਾਮਿਨ-ਡੀਆਓ ਜਾਣਦੇ ਹਾਂ ਦਹੀ ਦਾ ਸੇਵਨ ਕਰਨ ਨਾਲ ਕੀ-ਕੀ ਫਾਇਦੇ ਹੁੰਦੇ ਹਨ।

ਕਦੋ ਖਾਣਾ ਚਾਹੀਦਾ ਹੈ ਦਹੀਂ : ਰਾਤ ਦੇ ਸਮੇਂ ਦਹੀਂ ਦਾ ਸੇਵਨ ਨੁਕਸਾਨਦਾਇਕ ਹੁੰਦਾ ਹੈ। ਆਯੁਰਵੇਦ ਮੁਤਾਬਕ ਜੇਕਰ ਤੁਸੀਂ ਰਾਤ ਦੇ ਸਮੇਂ ਦਹੀਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਸਰਦੀ-ਖਾਂਸੀ ਦੀ ਸਮੱਸਿਆ ਝਲਣੀ ਪੈ ਸਕਦੀ ਹੈ। ਇਹ ਹੀ ਨਹੀਂ, ਇਸ ਸਮੇਂ ਦਹੀ ਖਾਣ ਨਾਲ ਤੁਹਾਨੂੰ ਸਰੀਰ ‘ਚ ਨਿਊਕਸ ਫਾਰਮੇਸ਼ਨ ਵੀ ਹੁੰਦਾ ਹੈ। ਇਸ ਦੇ ਇਲਾਵਾ ਖਾਲੀ ਪੇਟ ਵੀ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਪੇਟ ‘ਚ ਗੈਸ ਬਣਦੀ ਹੈ।

ਤੁਸੀਂ ਲੰਚ ਦੇ 2 ਘੰਟੇ ਬਾਅਦ ਦਹੀਂ ਦਾ ਸੇਵਨ ਕਰ ਸਕਦੇ ਹੋ। ਇਕ ਦਿਨ ‘ਚ ਜ਼ਿਆਦਾ ਤੋਂ ਜ਼ਿਆਦਾ 500 ਗ੍ਰਾਮ ਦਹੀਂ ਖਾਣਾ ਚਾਹੀਦਾ ਹੈ। ਇਸ ਤੋਂ ਵੱਧ ਮਾਤਰਾ ‘ਚ ਦਹੀਂ ਦੀ ਵਰਤੋਂ ਨਾ ਕਰੋ। ਇਸ ਦੇ ਇਲਾਵਾ ਪ੍ਰੋਸੈਸਡ ਮੀਟ ਜਾਂ ਐਂਟੀਬਾਓਟਿਕਸ ਦੇ ਨਾਲ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਦਹੀਂ ਵਿਟਾਮਿਨ ਸੀ ਅਤੇ ਡੀ ਦਾ ਸਰਬੋਤਮ ਸਰੋਤ ਅਸਲ ਵਿੱਚ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ। ਦਹੀਂ ਦਾ ਸਿੱਧਾ ਅਸਰ ਦਿਮਾਗ ‘ਤੇ ਪੈਂਦਾ ਹੈ ਇਸ ਲਈ ਇਹ ਤਣਾਅ ਨੂੰ ਘਟਾਉਂਦਾ ਹੈ ਦਹੀਂ ਖਾਣ ਨਾਲ ਥਕਾਵਟ ਖਤਮ ਹੁੰਦੀ ਹੈ ਅਤੇ ਸਰੀਰ ਵਿਚ ਨਵੀਂ ਐਨਰਜ਼ੀ ਪੈਦਾ ਹੁੰਦੀ ਹੈ।

Facebook Comments

Trending