ਪੰਜਾਬੀ

ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ਲਈ ਕਰੋ ਹਲਦੀ ਦਾ ਸੇਵਨ

Published

on

ਸਿਰਫ ਸੁਆਦ ਹੀ ਨਹੀਂ ਬਲਕਿ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹਲਦੀ ਦਾ ਸੇਵਨ ਸਿਹਤ ਲਈ ਲਾਭਕਾਰੀ ਹੈ। ਇਸ ‘ਚ ਮੌਜੂਦ ਐਂਟੀਸੈਪਟਿਕ ਅਤੇ ਐਂਟੀਬਾਇਓਟਿਕ ਗੁਣ ਕੈਂਸਰ ਤੋਂ ਲੈ ਕੇ ਦਿਲ ਤਕ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਰੋਜ਼ ਹਲਦੀ ਦਾ ਸੇਵਨ ਤੁਹਾਨੂੰ ਕਿਹੜੀਆਂ ਬਿਮਾਰੀਆਂ ਤੋਂ ਬਚਾਉਣ ‘ਚ ਮਦਦ ਕਰਦਾ ਹੈ।

ਇਮੀਊਨ ਸਿਸਟਮ ਨੂੰ ਕਰੇ ਮਜ਼ਬੂਤ : ਸਰੀਰ ਦੀ ਪਾਚਣ ਸ਼ਕਤੀ ਵਧਾਉਣ ‘ਚ ਹਲਦੀ ਕਾਰਗਰ ਸਿੱਧ ਹੁੰਦੀ ਹੈ। ਇਸ ਨਾਲ ਕਈ ਬਿਮਾਰੀਆਂ ਤੋਂ ਬਚਾ ਰਹਿੰਦਾ ਹੈ। ਹਲਦੀ ‘ਚ ਪਾਇਆ ਜਾਣ ਵਾਲਾ ਲਿਪੋਪੋਲਿਸੇਕਰਾਈਡ ਤੱਤ ਸਾਡੇ ਇਮੀਊਨ ਸਿਸਟਮ ਨੂੰ ਮਜ਼ਬੂਤ ਬਣਾ ਕੇ ਬਿਮਾਰੀਆਂ ਤੋਂ ਸਾਡੀ ਸੁਰੱਖਿਆ ਕਰਦਾ ਹੈ। ਨਾਲ ਹੀ ਇਸ ‘ਚ ਐਂਟੀ ਬੈਕਟੀਰੀਅਲ, ਐਂਟੀ ਵਾਇਰਲ ਅਤੇ ਐਂਟੀ ਫੰਗਸ ਗੁਣ ਵੀ ਵਿਸ਼ੇਸ਼ ਰੂਪ ਨਾਲ ਪਾਏ ਜਾਂਦੇ ਹਨ।

ਇਨਫੈਕਸ਼ਨ ਨੂੰ ਰੱਖੇ ਦੂਰ : ਹਲਦੀ ‘ਚ ਪਾਏ ਜਾਣ ਵਾਲੇ ਕਰਕਿਊਮਿਨ ਨਾਮਕ ਤੱਤ ਕਾਰਨ ਕੈਥੇਲਿਸਾਈਡਿਨ ਐਂਟੀ ਮਾਈਕ੍ਰੋਬਿਯਲ ਪੇਪਟਾਈਡ (ਸੀਏਐੱਮਪੀ) ਨਾਮਕ ਪ੍ਰੋਟੀਨ ਦੀ ਮਾਤਰਾ ਵੱਧਦੀ ਹੈ। ਸੀਏਐੱਮਪੀ ਪ੍ਰੋਟੀਨ ਸਰੀਰ ਦੀ ਪਾਚਕ ਸ਼ਕਤੀ ਵਧਾਉਂਦਾ ਹੈ। ਇਹ ਪ੍ਰੋਟੀਨ ਬੈਕਟੀਰੀਆ ਅਤੇ ਵਾਇਰਸ ਨਾਲ ਲੜਨ ‘ਚ ਸਰੀਰ ਦੀ ਮਦਦ ਕਰਦਾ ਹੈ।

ਢਿੱਡ ਦੀ ਸਮੱਸਿਆ ਤੋਂ ਰਾਹਤ : ਮਸਾਲੇ ਦੇ ਰੂਪ ‘ਚ ਪ੍ਰਯੋਗ ਕੀਤੀ ਜਾਣ ਵਾਲੀ ਹਲਦੀ ਦਾ ਸਹੀ ਪ੍ਰਯੋਗ ਪੇਟ ‘ਚ ਜਲਣ ਤੇ ਅਲਸਰ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਹਲਦੀ ਦਾ ਪੀਲਾ ਰੰਗ ਕੁਰਕਮਿਨ ਕਾਰਨ ਹੁੰਦਾ ਹੈ ਅਤੇ ਇਹੀ ਡਾਕਟਰੀ ‘ਚ ਪ੍ਰਭਾਵੀ ਹੁੰਦਾ ਹੈ। ਡਾਕਟਰੀ ਖੇਤਰ ਅਨੁਸਾਰ ਕੁਰਕਮਿਨ ਪੇਟ ਦੀਆਂ ਬਿਮਾਰੀਆਂ ਜਿਵੇਂ ਜਲਣ ਤੇ ਅਲਸਰ ‘ਚ ਕਾਫੀ ਪ੍ਰਭਾਵੀ ਰਿਹਾ ਹੈ।

ਅੰਦਰੂਨੀ ਸੱਟ ਲਈ ਗੁਣਕਾਰੀ : ਸੱਟ ਲੱਗਣ ‘ਤੇ ਹਲਦੀ ਬਹੁਤ ਫਾਇਦਾ ਕਰਦੀ ਹੈ। ਮਾਸਪੇਸ਼ੀਆਂ ‘ਚ ਖਿਚਾਅ ਹੋਣ ‘ਤੇ ਜਾਂ ਅੰਦਰੂਨੀ ਸੱਟ ਲੱਗਣ ‘ਤੇ ਹਲਦੀ ਮਿਲਾ ਕੇ ਦੁੱਧ ਅਤੇ ਸੋਜ ‘ਚ ਤੁਰੰਤ ਰਾਹਤ ਮਿਲਦੀ ਹੈ। ਸੱਟ ‘ਤੇ ਹਲਦੀ ਅਤੇ ਪਾਣੀ ਦਾ ਲੇਪ ਲਾਉਣ ਨਾਲ ਵੀ ਆਰਾਮ ਮਿਲਦਾ ਹੈ।

ਲੀਵਰ ਸਬੰਧੀ ਸਮੱਸਿਆਵਾਂ ‘ਚ ਆਰਾਮ : ਲੀਵਰ ਦੀ ਤਕਲੀਫ ਤੋਂ ਛੁਟਕਾਰਾ ਪਾਉਣ ਲਈ ਹਲਦੀ ਬਹੁਤ ਉਪਯੋਗੀ ਹੁੰਦੀ ਹੈ। ਇਹ ਖੂਨ ਦੋਸ਼ ਦੂਰ ਕਰਦੀ ਹੈ। ਹਲਦੀ ਨੈਚੂਰਲ ਤੌਰ ‘ਤੇ ਅਜਿਹੇ ਐਂਜ਼ਾਇਮ ਦਾ ਉਤਪਾਦਨ ਕਰਦੀ ਹੈ ਜਿਸ ਨਾਲ ਲੀਵਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਮਿਲਦੀ ਹੈ।

Facebook Comments

Trending

Copyright © 2020 Ludhiana Live Media - All Rights Reserved.