ਪੰਜਾਬੀ
ਹਲਕਾ ਦੱਖਣੀ ਦੇ ਵਾਰਡ ਪ੍ਰਧਾਨਾਂ ਵਲੋਂ ਸ਼ਿਮਲਾਪੁਰੀ ਨੂੰ ਟਿਕਟ ਦੇਣ ਦੀ ਮੰਗ
Published
3 years agoon

ਲੁਧਿਆਣਾ : ਹਲਕਾ ਦੱਖਣੀ ਦੇ ਸਮੂਹ ਵਾਰਡ ਪ੍ਰਧਾਨਾਂ ਵਲੋਂ ਸਾਂਝੇ ਤੌਰ ‘ਤੇ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਵਾਰਡ ਪ੍ਰਧਾਨਾਂ ਵਲੋਂ ਸਾਂਝੇ ਤੌਰ ‘ਤੇ ਮਤਾ ਪਾਇਆ ਗਿਆ ਕਿ ਇਸ ਵਾਰ ਕੋਈ ਵੀ ਵਾਰਡ ਪ੍ਰਧਾਨ ਬਾਹਰਲੇ ਉਮੀਦਵਾਰ ਦਾ ਸਾਥ ਨਹੀਂ ਦੇਵੇਗਾ।
ਪਿਛਲੇ ਇਤਿਹਾਸ ਤੇ ਝਾਤ ਮਾਰੀਏ ਤਾਂ ਬਾਹਰਲੇ ਉਮੀਦਵਾਰਾਂ ਨੇ ਹਲਕੇ ਦੇ ਵਰਕਰਾਂ ਨੂੰ ਸਿਵਾਏ ਨਿਰਾਸ਼ਾ ਦੇ ਹੋਰ ਕੁਝ ਨਹੀਂ ਦਿੱਤਾ। ਸਮੂਹ ਵਾਰਡ ਪ੍ਰਧਾਨਾਂ ਨੇ ਹਾਈਕਮਾਨ ਅੱਗੇ ਬੇਨਤੀ ਕੀਤੀ ਕਿ ਅਸੀਂ ਸਮੂਹ ਵਾਰਡ ਪ੍ਰਧਾਨ, ਬਲਾਕ ਪ੍ਰਧਾਨ, ਯੂਥ ਆਗੂ ਅਤੇ ਸੀਨੀਅਰ ਕਾਂਗਰਸੀ ਆਗੂਆਂ ਨੇ ਸਾਂਝੇ ਤੌਰ ‘ਤੇ ਇਹ ਫੈਸਲਾ ਕੀਤਾ ਹੈ ਕਿ ਜਰਨੈਲ ਸਿੰਘ ਸ਼ਿਮਲਾਪੁਰੀ ਬਲਾਕ ਪ੍ਰਧਾਨ ਹਲਕਾ ਅਤੇ ਪਤੀ ਡਿਪਟੀ ਮੇਅਰ ਨਗਰ ਨਿਗਮ ਲੁਧਿਆਣਾ ਜੋ ਕਿ ਪਿਛਲੇ 40 ਸਾਲਾਂ ਤੋਂ ਹਲਕੇ ਦੇ ਵਸਨੀਕ ਹਨ ਅਤੇ ਹਲਕੇ ਦੀ ਸੇਵਾ ਕਰਦੇ ਆ ਰਹੇ ਹਨ।
ਬਲਾਕ ਪ੍ਰਧਾਨਾਂ ਨੇ ਕਿਹਾ ਕਿ ਸ਼ਿਮਲਾਪੁਰੀ ਇਕ ਮਜ਼ਬੂਤ ਦਾਅਵੇਦਾਰ ਹਨ ਅਤੇ ਬੈਂਸ ਭਰਾਵਾਂ ਨੂੰ ਕਰੜੀ ਟੱਕਰ ਦੇਣ ਦੀ ਹਿੰਮਤ ਰੱਖਦੇ ਹਨ। ਇਸ ਮੌਕੇ ਹਰਜਿੰਦਰ ਸਿੰਘ ਕਿੰਗ, ਰਾਮਲਾਲ, ਜਸਬੀਰ ਸਿੰਘ ਭੰਬਰਾ, ਮੁਖਤਿਆਰ ਸਿੰਘ, ਰਾਕੇਸ਼ ਕੁਮਾਰ ਬੰਗੜ, ਸੀਨੀਅਰ ਕਾਂਗਰਸ ਆਗੂ ਬਲਜੀਤ ਗੋਗਨਾ, ਸੁਖਰਾਮ ਲੋਹਾਰਾ, ਯੂਥ ਆਗੂ ਦੀਪਕ ਸਿੰਘ ਅਤੇ ਸਕੱਤਰ ਪੰਜਾਬ ਪ੍ਰਦੇਸ਼ ਕਮੇਟੀ ਤਿਲਕ ਰਾਜ ਵੀ ਹਾਜ਼ਰ ਸਨ।
You may like
-
ਵਿਧਾਇਕ ਗਰੇਵਾਲ ਵੱਲੋਂ ਹਲਕਾ ਪੂਰਬੀ ‘ਚ ਤਿੰਨ ਹੋਰ ਨਵੇਂ ਕਲੀਨਕਾਂ ਦਾ ਉਦਘਾਟਨ
-
ਬਰਸਾਤ ਦੌਰਾਨ ਵਿਧਾਇਕ ਛੀਨਾ ਹਲਕੇ ਦੇ ਨਿਕਾਸੀ ਪ੍ਰਬੰਧਾਂ ਦੀ ਚੈਕਿੰਗ ‘ਤੇ
-
ਹਲਕਾ ਪੱਛਮੀ ‘ਚ ਕ੍ਰਿਕਟ ਟੂਰਨਾਮੈਂਟ ਆਯੋਜਿਤ, ਜੇਤੂ ਟੀਮਾਂ ਨੂੰ ਇਨਾਮ ਵੀ ਵੰਡੇ
-
ਵਿਧਾਇਕ ਗੋਗੀ ਵੱਲੋਂ ‘ਮੇਰਾ ਸ਼ਹਿਰ ਮੇਰਾ ਮਾਣ’ ਤਹਿਤ ਵਾਰਡ ਨੰਬਰ 81 ‘ਚ ਚਲਾਇਆ ਸਫਾਈ ਅਭਿਆਨ
-
‘ਮੇਰਾ ਸ਼ਹਿਰ ਮੇਰਾ ਮਾਣ ਸਪੈਸ਼ਲ ਸਫਾਈ ਅਭਿਆਨ’ ਤਹਿਤ ਹਲਕਾ ਪੱਛਮੀ ‘ਚ ਚਲਾਇਆ ਸਫਾਈ ਅਭਿਆਨ
-
ਨਿਊ ਪੰਜਾਬ ਮਾਤਾ ਨਗਰ ਇਲਾਕੇ ਦੀਆਂ ਸਾਰੀਆਂ ਸੜਕਾਂ ਦੀ ਕੀਤੀ ਜਾਵੇਗੀ ਮੁਰੰਮਤ – ਵਿਧਾਇਕ ਗੋਗੀ