ਪੰਜਾਬੀ

ਹਲਕਾ ਆਤਮ ਨਗਰ ‘ਚ ਉਮੀਦਵਾਰ ਪ੍ਰੇਮ ਮਿੱਤਲ ਨੇ ਕੀਤੀਆਂ ਨੁੱਕੜ ਮੀਟਿੰਗਾਂ

Published

on

ਲੁਧਿਆਣਾ   :   ਹਲਕਾ ਆਤਮ ਨਗਰ ਤੋਂ ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸ੍ਰੀ ਪ੍ਰੇਮ ਮਿੱਤਲ ਨੇ ਆਪਣੇ ਹਲਕੇ ਦੇ ਵੱਖ-ਵੱਖ ਥਾਵਾਂ ‘ਤੇ ਨੁੱਕੜ ਮੀਟਿੰਗਾਂ ਕੀਤੀਆਂ।

ਬੈਂਕ ਕਲੋਨੀ, ਫੋਰਚੂਨ ਕਲਾਸਿਕ ਕੇ ਮਾਲ, ਡਾਬਾ ਰੋਡ, ਮਾਡਲ ਟਾਊਨ, ਦੁੱਗਰੀ ਰੋਡ ਵਿਖੇ ਨੁੱਕੜ ਮੀਟਿੰਗ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਿੱਤਲ ਨੇ ਕਿਹਾ ਕਿ ਆਤਮ ਨਗਰ ਹਲਕੇ ਦੇ ਵਿਕਾਸ ਲਈ ਤੁਹਾਡੇ ਸਭ ਦੇ ਸਾਥ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਤੁਹਾਡੀ ਇਕ ਵੋਟ ਵਿਚ ਬਹੁਤ ਵੱਡੀ ਸ਼ਕਤੀ ਹੈ ਜਿਹੜੀ ਹਲਕੇ ਦੇ ਵਿਕਾਸ ਨੂੰ ਨਿਰਧਾਰਿਤ ਕਰਦੀ ਹੈ।

ਸ੍ਰੀ ਮਿੱਤਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਦਾ ਸਾਥ ਤੇ ਸਭ ਦਾ ਵਿਸ਼ਵਾਸ਼ ਨੀਤੀ ਅਪਣਾ ਕੇ ਦੇਸ਼ ਵਾਸੀਆਂ ਵਿਚ ਭਾਈਚਾਰਕ ਸਾਂਝ ਵਧਾਈ ਹੈ। ਇਸ ਮੌਕੇ ਅਸ਼ੋਕ ਖੰਨਾ, ਸੁਰਿੰਦਰ ਕੁਸ਼ਲ, ਆਰ.ਕੇ. ਬੰਟੀ ਓਬਰਾਏ, ਰਮੇਸ਼ ਬਹਿਲ, ਰਜੇਸ਼ਵਰੀ ਗੋਸਾਈਾ ਆਦਿ ਨੇ ਨੁੱਕੜ ਮੀਟਿੰਗਾਂ ਦੀ ਅਗਵਾਈ ਵੀ ਕੀਤੀ ਅਤੇ ਲੋਕਾਂ ਨੂੰ ਸੰਬੋਧਨ ਵੀ ਕੀਤਾ।

Facebook Comments

Trending

Copyright © 2020 Ludhiana Live Media - All Rights Reserved.