Connect with us

ਪੰਜਾਬ ਨਿਊਜ਼

ਕਾਂਗਰਸ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ, ਮਿਲਣਗੀਆਂ ਇਹ ਸਹੂਲਤਾਵਾਂ

Published

on

Congress released election manifesto, will get these facilities

ਚੰਡੀਗੜ੍ਹ : ਚੋਣ ਪ੍ਰਚਾਰ ਦੇ ਆਖਰੀ ਦਿਨ ਯਾਨੀ ਅੱਜ ਕਾਂਗਰਸ ਪਾਰਟੀ ਨੇ ਵੀ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਕਾਂਗਰਸ ਵੱਲੋਂ ਜਾਰੀ ਚੋਣ ਮਨੋਰਥ ਪੱਤਰ ਵਿੱਚ ਰੁਜ਼ਗਾਰ, ਸਿੱਖਿਆ ਅਤੇ ਸਿਹਤ ਸਹੂਲਤਾਂ ‘ਤੇ ਖ਼ਾਸ ਧਿਆਨ ਦਿੱਤਾ ਗਿਆ ਹੈ।

ਕਾਂਗਰਸੀ ਪਾਰਟੀ ਦਾ ਮੈਨੀਫੈਸਟੋ ਜਾਰੀ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ’ਤੇ ਹਰੇਕ ਪਰਿਵਾਰ ਨੂੰ 8 ਸਿਲੰਡਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੰਧੂ ਨੇ ਕਿਹਾ ਕਿ ਪੰਜਾਬ ਦਾ ਹਰੇਕ ਕੱਚਾ ਮਕਾਨ ਪੱਕਾ ਕੀਤਾ ਜਾਵੇਗਾ।

3100 ਬਜ਼ੁਰਗਾਂ-ਜਨਾਨੀਆਂ ਨੂੰ ਪੈਨਸ਼ਨ ਦਿੱਤੀ ਜਾਵੇਗੀ। ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ ਬੱਚਿਆਂ ਅਤੇ ਯੂਨੀਵਰਸਿਟੀ ‘ਚ ਪੜ੍ਹਾਈ ਕਰਨ ਵਾਲੇ ਸਾਰੇ ਬੱਚਿਆਂ ਨੂੰ ਫ਼ਰੀ ਸਿੱਖਿਆ ਦਿੱਤੀ ਜਾਵੇਗੀ। ਸਿਹਤ ਸਹੂਲਤਾਵਾਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਫ਼ਰੀ ਹੈਲਥ ਸਰਵਿਸ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 350 ਰੁਪਏ ਮਨਰੇਗਾ ਵਾਲਿਆਂ ਦੇ ਕਰ ਦਿੱਤੇ ਜਾਣਗੇ।

ਮਜ਼ਦੂਰਾਂ ਨੂੰ 100 ਦੀ ਜਗ੍ਹਾ 150 ਦਿਨਾਂ ਦਾ ਰੁਜ਼ਗਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 2 ਤੋਂ 12 ਲੱਖ ਰੁਪਏ ਦਾ ਲੋਨ ਹੋਮ ਰੁਜ਼ਗਾਰ ਵਾਸਤੇ ਦਿੱਤਾ ਜਾਵੇਗਾ। 12ਵੀਂ ਪਾਸ ਵਿਦਿਆਰਥੀਆਂ ਲਈ 20 ਹਜ਼ਾਰ ਹੋਰ ਕੰਪਿਊਟਰ, 10 ਹਜ਼ਾਰ ਤੋਂ 10ਵੇਂ ਵਿਅਕਤੀ ਤੱਕ, 5ਵੀਂ ਕਰਨ ਵਾਲੇ ਨੂੰ 5 ਹਜ਼ਾਰ ਦਿੱਤੇ ਜਾਣਗੇ। ਕਾਂਗਰਸ ਦੀ ਸਰਕਾਰ ਆਉਣ ’ਚੇ ਲਾਈਸੈਂਸ ਅਤੇ ਹੋਰ ਸਰਟੀਫਿਕੇਟ ਆਦਿ ਸਾਰੇ ਘਰ ਬੈਠੇ ਹੀ ਲੋਕਾਂ ਨੂੰ ਮਿਲ ਜਾਣਗੇ।

Facebook Comments

Trending