Connect with us

ਪੰਜਾਬੀ

ਕਾਂਗਰਸ ਤੇ ਅਕਾਲੀ ਦਲ ਇਕੋ ਥਾਲੀ ਦੇ ਚੱਟੇ-ਬੱਟੇ – ਵਿਧਾਇਕ ਬੈਂਸ

Published

on

Congress and Akali Dal on the same plate - MLA Bains

ਲੁਧਿਆਣਾ :    ਲੋਕ ਇਨਸਾਫ ਪਾਰਟੀ ਵਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਥਾਵਾਂ ‘ਤੇ ਚੋਣ ਮੀਟਿੰਗਾਂ ਨੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਜਿੱਤ ਦਾ ਦਾਅਵਾ ਕੀਤਾ ਹੈ।
ਪਾਰਟੀ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਾਰਡ-47 ਮੁਹੱਲਾ ਇੰਦਰਾ ਨਗਰ ਤੇ ਵਾਰਡ-30 ਮੁਹੱਲਾ ਨਿਊ ਜਨਤਾ ਨਗਰ ਵਿਚ ਵਾਰਡ ਵਾਸੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਬੈਂਸ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਇੱਕੋ ਥਾਲੀ ਦੇ ਚੱਟੇ ਬੱਟੇ ਹਨ।

ਮੀਟਿੰਗ ਦੌਰਾਨ ਤਲਵਿੰਦਰ ਸਿੰਘ ਟੋਨੀ, ਤਜਿੰਦਰ ਸਿੰਘ ਗਿੱਲ, ਨਿਰਭੈਅ ਸਿੰਘ, ਰਾਜਿੰਦਰ ਖੋਖਰ, ਹੈਪੀ ਕੜਵਲ, ਕੁਲਵਿੰਦਰ ਰਸ਼ੀਨ, ਡਾ: ਬੰਟੀ, ਨਵੀਨ ਨਾਹਰ, ਕੇਵਿਨ ਗੁਪਤਾ, ਕੌਸਲਰ ਕੁਲਦੀਪ ਸਿੰਘ ਬਿੱਟਾ, ਸੁਰਿੰਦਰ ਬਜਾਜ, ਤਰਲੋਚਨ ਸਿੰਘ ਬੈਂਸ, ਅਮਰਜੀਤ ਸਿਘ ਗਰੇਵਾਲ, ਨਰਿੰਦਰ ਜੱਬਲ, ਮਿੰਟਾ ਜੀ, ਰਾਕੇਸ਼ ਕੁਮਾਰ ਬਾਵਾ ਤੋਂ ਇਲਾਵਾ ਵਾਰਡ ਵਾਸੀ ਹਾਜ਼ਰ ਸਨ।

Facebook Comments

Trending