ਪੰਜਾਬੀ

ਪੋਸ਼ਕ ਬਗੀਚੀ ਦੇ ਮਹੱਤਵ ਬਾਰੇ ਰਾਸ਼ਟਰੀ ਵੈਬੀਨਾਰ ਕਰਵਾਇਆ

Published

on

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਨੇ ਬੀਤੇ ਦਿਨੀਂ ਕਿ੍ਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਅਮਲੇ ਲਈ ਪੋਸ਼ਕ ਬਗੀਚੀ ਰਾਹੀਂ ਪੋਸ਼ਣ ਸੁਰੱਖਿਆ ਵਿਸ਼ੇ ਤੇ ਇੱਕ ਰੋਜ਼ਾ ਰਾਸ਼ਟਰੀ ਵੈਬੀਨਾਰ ਕਰਵਾਇਆ ।

ਮੁੱਖ ਵਕਤਾ ਵਜੋਂ ਸ਼ਾਮਿਲ ਹੋਏ ਲੇਡੀ ਇਰਵਿਨ ਕਾਲਜ ਦਿੱਲੀ ਦੇ ਪ੍ਰੋਫੈਸਰ ਡਾ. ਰੂਪਾ ਉਪਧਿਆਏ ਨੇ ਕਿਹਾ ਕਿ ਭਾਰਤ ਵਿੱਚ ਕੁਪੋਸ਼ਿਤ ਵਸੋਂ ਦਾ ਵੱਡਾ ਹਿੱਸਾ ਵਸਦਾ ਹੈ । ਉਹਨਾਂ ਕਿਹਾ ਕਿ ਹਰ ਚੌਥਾ ਬੱਚਾ ਭਾਰਤ ਵਿੱਚ ਕੁਪੋਸ਼ਣ ਦਾ ਸ਼ਿਕਾਰ ਹੈ । ਇਸਦਾ ਕਾਰਨ ਸੰਤੁਲਿਤ ਖੁਰਾਕ ਦੀ ਅਣਹੋਂਦ ਅਤੇ ਪੋਸ਼ਕ ਭੋਜਨ ਬਾਰੇ ਜਾਗਰੂਕਤਾ ਦੀ ਘਾਟ ਹੈ । ਉਹਨਾਂ ਨੇ ਫਲਾਂ ਅਤੇ ਸਬਜ਼ੀਆਂ ਨੂੰ ਰੋਜ਼ਾਨਾ ਖੁਰਾਕ ਦਾ ਹਿੱਸਾ ਬਨਾਉਣ ਦੀ ਗੱਲ ਕਰਦਿਆਂ ਹਰ ਰੋਜ਼ 300 ਗ੍ਰਾਮ ਸਬਜ਼ੀਆਂ ਅਤੇ 100 ਗ੍ਰਾਮ ਫਲਾਂ ਦਾ ਸੇਵਨ ਕਰਨ ਲਈ ਕਿਹਾ ।

ਇਸ ਪੱਖ ਤੋਂ ਡਾ. ਰੂਪਾ ਨੇ ਪਰਿਵਾਰਕ ਪੋਸ਼ਣ ਲਈ ਪੋਸ਼ਕ ਬਗੀਚੀ ਦੇ ਮਹੱਤਵ ਬਾਰੇ ਗੱਲ ਕੀਤੀ । ਉਹਨਾਂ ਕਿਹਾ ਕਿ ਇਸ ਨੂੰ ਜ਼ਮੀਨ, ਛੱਤ ਜਾਂ ਗਮਲਿਆਂ ਵਿੱਚ ਮੌਸਮ ਅਨੁਸਾਰ ਉਗਾਇਆ ਜਾ ਸਕਦਾ ਹੈ । ਇਸ ਤੋਂ ਇਲਾਵਾ ਉਹਨਾਂ ਨੇ ਇਸ ਬਗੀਚੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਪਸਾਰ ਮਾਹਿਰਾਂ ਦੀ ਭੂਮਿਕਾ ਬਾਰੇ ਵੀ ਗੱਲ ਕੀਤੀ ।

ਵਿਭਾਗ ਦੇ ਮੁਖੀ ਡਾ. ਕਿਰਨਜੋਤ ਸਿੱਧੂ ਨੇ ਸਿਹਤਮੰਦ ਜੀਵਨ ਲਈ ਪੋਸ਼ਕ ਬਗੀਚੀ ਦੀ ਸਾਰਥਕਤਾ ਬਾਰੇ ਗੱਲ ਕੀਤੀ । ਡਾ. ਪ੍ਰੀਤੀ ਸ਼ਰਮਾ ਨੇ ਇਸ ਵੈਬੀਨਾਰ ਦੇ ਉਦੇਸ਼ ਬਾਰੇ ਚਾਨਣਾ ਪਾਇਆ । ਅੰਤ ਵਿੱਚ ਡਾ. ਰਿਤੂ ਮਿੱਤਲ ਨੇ ਧੰਨਵਾਦ ਦੇ ਸ਼ਬਦ ਕਹੇ । ਪੀ.ਏ.ਯੂ.ਦੇ ਨਾਲ-ਨਾਲ ਪੰਜਾਬ, ਹਰਿਆਣਾ ਅਤੇ ਜੰਮੂ ਦੇ ਕਿ੍ਰਸ਼ੀ ਵਿਗਿਆਨ ਕੇਂਦਰਾਂ ਤੋਂ 50 ਦੇ ਕਰੀਬ ਮਾਹਿਰਾਂ ਨੇ ਇਸ ਵੈਬੀਨਾਰ ਵਿੱਚ ਹਿੱਸਾ ਲਿਆ ।

Facebook Comments

Trending

Copyright © 2020 Ludhiana Live Media - All Rights Reserved.