ਪੰਜਾਬੀ

ਸਰਕਾਰੀ ਕਾਲਜ ਵਿਖੇ ਲਘੂ ਚਿੱਤਰਕਾਰੀ ਬਾਰੇ ਕਰਵਾਈ ਵਰਕਸ਼ਾਪ

Published

on

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਇੱਕ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਦਾ ਵਿਸ਼ਾ ਲਘੂ ਚਿੱਤਰਕਾਰੀ ਸੀ, ਜਿਸ ਨੂੰ ਅਵਤਾਰ ਸਿੰਘ ਜੋ ਕਿ ਪੰਜਾਬ ਦੇ ਪ੍ਰਸਿੱਧ ਸਮਕਾਲੀ ਲਘੂ ਕਲਾਕਾਰ, ਸਰਕਾਰੀ ਕਲਾ ਅਤੇ ਕਰਾਫਟ ਇੰਸਟੀਚਿਊਟ, ਨਾਭਾ ਵਿਖੇ ਪ੍ਰਿੰਸੀਪਲ ਵਜੋਂ ਕੰਮ ਕਰ ਰਹੇ ਹਨ ਦੁਆਰਾ ਨਿਰਦੇਸ਼ਿਤ ਕੀਤਾ ਗਿਆ। ਸ਼੍ਰੀ ਅਵਤਾਰ ਸਿੰਘ ਨੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਅਤੇ ਸਮਕਾਲੀ ਲਘੂ ਸ਼ੈਲੀ ਦੇ ਨਵੇਂ ਰੂਪਾਂਤਰਣ ਲਈ ਵੀ ਪ੍ਰੇਰਿਤ ਕੀਤਾ।

ਉਹਨਾਂ ਨੇ ਸਿੱਖ ਵਿਰਾਸਤ ਬਾਰੇ ਵੀ ਚਾਨਣਾ ਪਾਇਆ ਅਤੇ ਦੱਸਿਆ ਕਿ ਇਹਨਾਂ ਕਲਾਕ੍ਰਿਤੀਆਂ ਰਾਹੀਂ ਸਿੱਖ ਇਤਿਹਾਸ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ। ਉਹਨਾਂ ਨੇ ਵਿਦਿਆਰਥਾਂ ਨੂੰ ਨਾਜ਼ੂਕ ਲਾਈਨ ਵਰਕ ਦੇ ਨਾਲ ਲਘੂ ਸ਼ੈਲੀ ਵਿੱਚ ਰੰਗਾਂ ਦੀ ਛੋਹ ਦੇਣ ਤੋਂ ਵੀ ਜਾਣੂ ਕਰਵਾਇਆ। ਵਰਕਸ਼ਾਪ ਵਿੱਚ ਵਿਦਿਆਰਥਣਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਪ੍ਰਿਸੰਪੀਲ ਸੁਮਨ ਲਤਾ ਨੇ ਅਵਤਾਰ ਸਿੰਘ ਦਾ ਅਜਿਹੇ ਰਚਨਾਤਮਕ ਕਲਾ ਸੈਸ਼ਨ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਧੰਨਵਾਦ ਕੀਤਾ।

Facebook Comments

Trending

Copyright © 2020 Ludhiana Live Media - All Rights Reserved.