Connect with us

ਪੰਜਾਬੀ

ਐਸਸੀਡੀ ਸਰਕਾਰੀ ਕਾਲਜ ‘ਚ ਕਰਵਾਏ ਅੰਤਰ ਕਾਲਜ ਮੈਪ ਫਿਲਿੰਗ ਦੇ ਮੁਕਾਬਲੇ

Published

on

Comparison of inter-college map filling conducted in SCD Government College

ਲੁਧਿਆਣਾ : ਭੂਗੋਲ ਦੇ ਪੀਜੀ ਵਿਭਾਗ, ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ ਨੇ ਇੱਕ ਅੰਤਰ-ਕਲਾਸ ਮੈਪ ਫਿਲਿੰਗ ਮੁਕਾਬਲਾ ਕਰਵਾਇਆ। ਮੁਕਾਬਲੇ ਵਿੱਚ ਐੱਮ.ਏ.1 ਅਤੇ 2 ਦੇ 24 ਵਿਦਿਆਰਥੀਆਂ ਨੇ ਭਾਗ ਲਿਆ। ਸੁਮਨ ਕੁਮਾਰੀ ਨੇ ਪਹਿਲਾ ਸਥਾਨ ਹਾਸਲ ਕੀਤਾ। ਦੀਪਾਂਸ਼ੀ ਲੂਥਰਾ ਅਤੇ ਕਾਰਤਿਕ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

ਭੂਗੋਲ ਵਿਭਾਗ ਦੀ ਮੁਖੀ ਡਾ: ਪੂਨਮ ਮਹਾਜਨ ਨੇ ਪਿ੍ੰਸੀਪਲ ਪ੍ਰੋ: (ਡਾ.) ਪਰਦੀਪ ਸਿੰਘ ਵਾਲੀਆ ਦਾ ਸਵਾਗਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਐਕਸਪੋਜਰ ਅਤੇ ਅਨੁਭਵ ਹਾਸਲ ਕੀਤਾ ਜਾ ਸਕੇ। ਜੇਤੂਆਂ ਨੂੰ ਇਨਾਮ ਵੰਡੇ ਗਏ।

Facebook Comments

Trending