Connect with us

ਪੰਜਾਬੀ

ਵਿਧਾਇਕ ਬੈਂਸ ਵਲੋਂ 67.65 ਲੱਖ ਦੀ ਲਾਗਤ ਨਾਲ ਗਲੀਆਂ ਨੂੰ ਪੱਕਾ ਕਰਨ ਦੇ ਕੰਮ ਦੀ ਸ਼ੁਰੂਆਤ

Published

on

Commencement of street paving work by MLA Bains at a cost of 67.65 lakhs

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਤੇ ਹਲਕਾ ਦੱਖਣੀ ਤੋਂ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਵਾਰਡ ਨੰਬਰ 34 ਦੇ ਮੁਹੱਲਾ ਸ਼ਿਮਲਾਪੁਰੀ ਦੇ ਕੁਆਇਟੀ ਚੌਕ ਤੋਂ ਲੈ ਕੇ ਗਿੱਲ ਰੋਡ ਤੱਕ ਦੀ ਗਲੀ ਨੰਬਰ 1, 2, 3, 8, 11, 12, 13, 14, 15 ਅਤੇ ਉਸ ਦੇ ਨਾਲ ਲੱਗਦੀਆਂ ਸੰਪਰਕ ਗਲੀਆਂ ਨੂੰ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ, ਜਿਸ ‘ਤੇ ਕੁੱਲ ਲਾਗਤ 67 ਲੱਖ 65 ਹਜ਼ਾਰ ਦੇ ਕਰੀਬ ਆਵੇਗੀ।

ਜਥੇਦਾਰ ਬੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਵਲੋਂ ਹਲਕਾ ਆਤਮ ਨਗਰ ਅਤੇ ਦੱਖਣੀ ਵਿਚ ਜੋ ਵਿਕਾਸ ਦੀ ਹਨੇਰੀ ਲਿਆਦੀ ਗਈ ਹੈ ਉਸ ਨੇ ਵਿਰੋਧੀ ਪਾਰਟੀਆ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਕਿਉਂਕਿ ਲਿਪ ਉਦਘਾਟਨ ਕਰਨ ਦੀ ਥਾਂ ਵਿਕਾਸ ਕਰਨ ਦੀ ਰਾਜਨੀਤੀ ਵਿਚ ਵਿਸ਼ਵਾਸ ਰੱਖਦੀ ਹੈ।

ਉਦਘਾਟਨ ਦੌਰਾਨ ਪ੍ਰੀਤਮ ਸਿੰਘ ਮਨੈਜਰ, ਡਾ. ਨਿਰਮਲ ਸਿੰਘ, ਦਵਿੰਦਰ ਸਿੰਘ ਰਾਣਾ, ਅਮਿਤਪਾਲ ਸਿੰਘ, ਹਰਜੀਤ ਸਿੰਘ ਕਲਸੀ, ਦਲਜੀਤ ਸਿੰਘ ਦਾਸੂਵਾਲ, ਕੁਲਜਿੰਦਰ ਸਿੰਘ ਬਿੱਟੀ, ਹਰਦੀਪ ਸਿੰਘ ਸਾਜਨ, ਪ੍ਰਦੀਪ ਸਿੰਘ ਗੋਗੀ, ਤਰਿਸ਼ਨ ਸਿੰਘ, ਬਲਰਾਜ ਸਿੰਘ, ਜਸਵਿੰਦਰ ਸਿੰਘ ਠਾਕੁਰ ਆਦਿ ਤੋ ਇਲਾਵਾ ਵਾਰਡ ਵਾਸੀ ਹਾਜ਼ਰ ਸਨ।

Facebook Comments

Trending