ਪੰਜਾਬ ਨਿਊਜ਼

ਕੋਲਾ ਸੰਕਟ : ਰੋਜ਼ਾਨਾ ਦੀ ਲੋੜ ਵੀ ਨਹੀਂ ਹੋ ਰਹੀ ਪੂਰੀ, ਆਮਦ 24 ਫੀਸਦ ਰਹੀ ਘੱਟ

Published

on

ਪਟਿਆਲਾ : ਸੂਬੇ ਦੇ ਸਰਕਾਰੀ ਤੇ ਨਿੱਜੀ ਥਰਮਲਾਂ ਨੂੰ ਹਰ ਰੋਜ਼ ਦੀ ਲੋੜ ਮੁਤਾਬਕ ਕੋਲਾ ਨਾ ਮਿਲਣ ਕਾਰਨ ਬਿਜਲੀ ਉਤਪਾਦਨ ਪ੍ਰਭਾਵਤ ਹੋ ਰਿਹਾ ਹੈ। ਪੂਰੀ ਸਮਰੱਥਾ ਨਾਲ ਬਿਜਲੀ ਉਤਪਾਦਨ ਲਈ ਰੋਜ਼ਾਨਾ 74.6 ਮੀਟ੍ਰਿਕ ਟਨ ਕੋਲੇ ਦੀ ਲੋੜ ਹੈ ਪਰ ਸਪਲਾਈ 24 ਫੀਸਦ ਘੱਟ ਹੈ। 11 ਅਪ੍ਰੈਲ ਤਕ ਸੂਬੇ ਦੇ ਥਰਮਲ ਪਲਾਂਟਾਂ ਨੂੰ 820.49 ਮੀਟ੍ਰਿਕ ਟਨ ਕੋਲੇ ਦੀ ਲੋੜ ਸੀ ਪਰ ਸਿਰਫ਼ 619 ਮੀਟ੍ਰਿਕ ਟਨ ਕੋਲਾ ਮਿਲਿਆ ਹੈ।

ਪਿਛਲੇ 10 ਦਿਨਾਂ ਦੌਰਾਨ ਗੋਇੰਦਵਾਲ ਪਲਾਂਟ ਕੋਲ ਪੰਜ ਦਿਨ ਕੋਲਾ ਪੁੱਜ ਸਕਿਆ ਹੈ, ਨਤੀਜੇ ਵਜੋਂ ਪਲਾਂਟ ਬੰਦ ਹੋ ਗਿਆ ਹੈ। ਪਲਾਂਟ ਨੂੰ ਹਰ ਰੋਜ਼ 7.8 ਮੀਟ੍ਰਿਕ ਟਨ ਕੋਲੇ ਦੀ ਲੋੜ ਹੁੰਦੀ ਹੈ। ਤਿੰਨ ਅਪ੍ਰੈਲ ਨੂੰ 8 ਮੀਟ੍ਰਿਕ ਟਨ ਕੋਲ ਪੁੱਜਿਆ ਤੇ ਅਗਲੇ ਤਿੰਨ ਦਿਨ ਕੋਲਾ ਨਹੀਂ ਪੁੱਜਿਆ। 7 ਅਪ੍ਰੈਲ ਨੂੰ ਸਿਰਫ ਚਾਰ ਮੀਟ੍ਰਿਕ ਟਨ ਕੋਲਾ, 8 ਅਪ੍ਰੈਲ ਨੂੰ 7 ਮੀਟਿਕ੍ਰ ਟਨ ਕੋਲਾ, 9 ਅਪ੍ਰੈਲ ਨੂੰ ਅੱਧੇ ਦਿਨ ਦਾ ਕੋਲਾ ਪੁੱਜਿਆ। ਇਸ ਤੋਂ ਬਾਅਦ ਕੋਲੇ ਦੀ ਘਾਟ ਕਰ ਕੇ ਇਹ ਪਲਾਂਟ ਪੂਰੀ ਤਰ੍ਹਾਂ ਬੰਦ ਹੋ ਗਿਆ।

ਲਹਿਰਾ ਮੁਹੱਬਤ ਪਲਾਂਟ ਨੂੰ ਰੋਜ਼ਾਨਾ 12.8 ਮੀਟ੍ਰਿਕ ਟਨ ਕੋਲੇ ਦੀ ਲੋਡ਼ ਹੈ ਪਰ 11 ਅਪ੍ਰੈਲ ਨੂੰ ਇਥੇ ਕੋਲਾ ਨਹੀਂ ਪੁੱਜਿਆ ਤੇ ਹੁਣ 9.2 ਦਿਨ ਦਾ ਕੋਲਾ ਬਚਿਆ ਹੈ। ਰੋਪੜ ਪਲਾਂਟ ਵਿਚ ਰੋਜ਼ਾਨਾ 11.6 ਮੀਟ੍ਰਿਕ ਟਲ ਕੋਲੇ ਦੀ ਲੋੜ ਹੈ ਤੇ 11 ਅਪ੍ਰੈਲ ਨੂੰ ਕੇਵਲ 4 ਮੀਟ੍ਰਿਕ ਕੋਲਾ ਪੁੱਜਿਆ, ਹੁਣ ਇਥੇ 11 ਦਿਨ ਦਾ ਕੋਲਾ ਮੌਜੂਦ ਹੈ।

ਰਾਜਪੁਰਾ ਪਲਾਂਟ ਵਿਚ ਰੋਜ਼ਾਨਾ 15.7 ਮੀਟ੍ਰਿਕ ਟਨ ਕੋਲੇ ਦੀ ਲੋਡ਼ ਹੈ ਤੇ ਸੋਮਵਾਰ ਨੂੰ ਇਥੇ 24 ਮੀਟ੍ਰਿਕਟ ਟਨ ਕੋਲ ਪੁੱਜਿਆ, ਇੱਥੇ 18.8 ਦਿਨ ਦਾ ਕੋਲਾ ਮੋਜੂਦ ਹੈ। ਤਲਵੰਡੀ ਸਾਬੋ ਵਿਚ ਹਰ ਰੋਜ਼ 26.7 ਮੀਟ੍ਰਿਕ ਟਨ ਕੋਲੇ ਦੀ ਜ਼ਰੂਰਤ ਹੈ ਤੇ ਸੋਮਵਾਰ ਨੂੰ ਇਥੇ 31 ਮੀਟ੍ਰਿਕ ਟਨ ਕੋਲ ਪੁੱਜਿਆ ਤੇ ਹੁਣ ਇਥੇ 1.3 ਦਿਨ ਦਾ ਕੋਲਾ ਮੌਜੂਦ ਹੈ।

Facebook Comments

Trending

Copyright © 2020 Ludhiana Live Media - All Rights Reserved.