ਪੰਜਾਬੀ

ਪਿਘਲ ਜਾਵੇਗਾ ਨਸਾਂ ‘ਚ ਜਮਾ Cholesterol, ਰੁਟੀਨ ‘ਚ ਸ਼ਾਮਿਲ ਕਰੋ ਇਹ ਫੂਡਜ਼

Published

on

ਆਪਣੇ ਸਰੀਰ ‘ਚ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਆਪਣੀ ਡਾਇਟ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਕੋਲੈਸਟ੍ਰੋਲ ਦਾ ਹਾਈ ਲੈਵਲ ਵੀ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ। ਸਰੀਰ ‘ਚ ਖਰਾਬ ਕੋਲੈਸਟ੍ਰੋਲ ਨੂੰ ਜਮ੍ਹਾ ਹੋਣ ਤੋਂ ਰੋਕਣ ਲਈ ਤੁਹਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ। ਅੱਜ ਮੈਂ ਤੁਹਾਨੂੰ ਕੁਝ ਅਜਿਹੇ ਫੂਡਸ ਬਾਰੇ ਦੱਸਾਂਗਾ ਜਿਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ‘ਚ ਜਮ੍ਹਾ ਕੋਲੈਸਟ੍ਰੋਲ ਆਸਾਨੀ ਨਾਲ ਦੂਰ ਹੋ ਜਾਵੇਗਾ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…

ਭਿੰਡੀ : ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਕਰਨ ਲਈ ਤੁਸੀਂ ਭਿੰਡੀ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਪਾਇਆ ਜਾਣ ਵਾਲਾ ਚਿਪਚਿਪਾ ਅਤੇ ਲਸਰਦਾਰ ਜੈੱਲ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਹ ਜੈੱਲ ਪਾਚਨ ਦੌਰਾਨ ਤੁਹਾਡੇ ਸਰੀਰ ‘ਚ ਕੋਲੈਸਟ੍ਰੋਲ ਨੂੰ ਬੰਨ੍ਹਦਾ ਹੈ। ਇਸ ਕਾਰਨ ਕੋਲੈਸਟ੍ਰੋਲ ਸਰੀਰ ‘ਚ ਜਮ੍ਹਾ ਨਹੀਂ ਹੁੰਦਾ ਅਤੇ ਸਰੀਰ ‘ਚੋਂ ਨਿਕਾਸ ਰਾਹੀਂ ਬਾਹਰ ਨਿਕਲ ਜਾਂਦਾ ਹੈ।

ਸੁੱਕੇ ਮੇਵੇ: ਸਰੀਰ ‘ਚ ਜਮ੍ਹਾ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਕਰਨ ਲਈ ਤੁਸੀਂ ਕਾਜੂ, ਪਿਸਤਾ, ਬਦਾਮ ਅਤੇ ਅਖਰੋਟ ਵਰਗੀਆਂ ਚੀਜ਼ਾਂ ਦਾ ਸੇਵਨ ਵੀ ਕਰ ਸਕਦੇ ਹੋ। ਸੁੱਕੇ ਮੇਵੇ ‘ਚ ਫਾਈਬਰ, ਪ੍ਰੋਟੀਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ‘ਚ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ।

ਸੋਇਆਬੀਨ : ਤੁਸੀਂ ਡਾਇਟ ‘ਚ ਸੋਇਆਬੀਨ ਅਤੇ ਇਸਦੇ ਪ੍ਰੋਡਕਟਸ ਨੂੰ ਸ਼ਾਮਲ ਕਰਕੇ ਕੋਲੈਸਟ੍ਰੋਲ ਨੂੰ ਘਟਾ ਸਕਦੇ ਹੋ। ਟੋਫੂ, ਸੋਇਆ ਦੁੱਧ ਵਰਗੇ ਪਦਾਰਥ ਤੁਹਾਡੇ ਸਰੀਰ ‘ਚ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਕਰਨਗੇ। ਇਨ੍ਹਾਂ ‘ਚ ਪਾਇਆ ਜਾਣ ਵਾਲਾ ਪ੍ਰੋਟੀਨ ਸਰੀਰ ‘ਚ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਕਰਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸੇਵਨ ਤੁਸੀਂ ਪਕਾ ਕੇ ਕਰ ਸਕਦੇ ਹੋ।

ਓਟਸ : ਓਟਸ ‘ਚ ਘੁਲਣਸ਼ੀਲ ਫਾਈਬਰ ਹੁੰਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਕੋਲੈਸਟ੍ਰੋਲ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਤੁਸੀਂ ਨਾਸ਼ਤੇ ‘ਚ ਓਟਸ ਲੈ ਸਕਦੇ ਹੋ। ਇਨ੍ਹਾਂ ਨੂੰ ਫਲ ਅਤੇ ਦੁੱਧ ਨਾਲ ਵੀ ਖਾਧਾ ਜਾ ਸਕਦਾ ਹੈ। ਤੁਸੀਂ ਭੋਜਨ ਨੂੰ ਹਲਕਾ ਜਿਹਾ ਮਸਾਲੇਦਾਰ ਬਣਾ ਕੇ ਇਸ ਦਾ ਸੁਆਦ ਵਧਾ ਸਕਦੇ ਹੋ।

ਸੇਬ : ਸੇਬ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ। ਇਸ ‘ਚ ਪਾਇਆ ਜਾਣ ਵਾਲਾ ਡਾਇਟਰੀ ਫਾਈਬਰ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਕਰਦਾ ਹੈ। ਇਸ ਦੇ ਨਾਲ ਹੀ ਇਹ ਤੁਹਾਡੇ ਸਰੀਰ ‘ਚ ਕੋਲੈਸਟ੍ਰੋਲ ਨੂੰ ਵਧਣ ਤੋਂ ਵੀ ਰੋਕਦਾ ਹੈ।

Facebook Comments

Trending

Copyright © 2020 Ludhiana Live Media - All Rights Reserved.