ਖੇਡਾਂ

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਅੰਤਰਰਾਸ਼ਟਰੀ ਪੱਧਰ ਤੇ ਲੁਧਿਆਣਾ ਦਾ ਵਧਾਇਆ ਮਾਣ

Published

on

ਲੁਧਿਆਣਾ : ਜ਼ਿਲਾ ਸਿੱਖਿਆ ਅਫ਼ਸਰ ਲੁਧਿਆਣਾ ਨੂੰ ਮਾਣ ਪ੍ਰਾਪਤ ਹੋਇਆ ਜਦੋਂ ਜ਼ਿਲੇ ਦੇ ਦੋ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਅੰਤਰਰਾਸ਼ਟਰੀ ਪੱਧਰ ਤੇ ਲੁਧਿਆਣਾ ਦਾ ਮਾਣ ਵਧਾਇਆ। ਜ਼ਿਲਾ ਸਿੱਖਿਆ ਅਫ਼ਸਰ ਬਲਦੇਵ ਸਿੰਘ ਅਤੇ ਹਰਜੀਤ ਸਿੰਘ ਨੇ ਦੱਸਿਆ ਕਿ ਵਿਸ਼ਵ ਗਰਮੀਆਂ ਦੀਆਂ ਖੇਡਾਂ ਬਰਲਿਨ 2023, ਜਰਮਨੀ ਵਿੱਚ ਜਤਿੰਦਰ ਸਿੰਘ, ਪੁੱਤਰ ਗੁਰਦੇਵ ਸਿੰਘ, ਸਸਸਸ ਰਾਉਣੀ, ਬਲਾਕ ਖੰਨਾ-1 ਨੇ ਭਾਰਤ ਵੱਲੋਂ ਖੇਡਦੇ ਹੋਏ ਫੁੱਟਬਾਲ 7-ਸਾਈਡ ਵਿੱਚ ਫਾਈਨਲ ਜਿੱਤ ਕੇ ਸੋਨ ਤਗਮਾ ਜਿੱਤਿਆ।

ਇਸੇ ਤਰਾਂ ਜੋਤੀ ਪੁੱਤਰੀ ਕਸ਼ਮੀਰਾ ਸਿੰਘ, ਸਸਸਸ ਉਕਸੀ, ਬਲਾਕ ਡੇਹਲੋਂ-2 ਨੇ ਫਾਈਨਲ ਵਿੱਚ ਜਗਾ ਬਣਾਈ। ਜ਼ਿਲਾ ਅਧਿਕਾਰੀਆਂ ਵੱਲੋਂ ਦੋਵੇਂ ਬੱਚਿਆਂ, ਸਕੂਲ ਅਧਿਆਪਕਾਂ, ਕੋਚ ਸਾਹਿਬਾਨ ਅਤੇ ਜ਼ਿਲਾ IED , DSE ਪ੍ਰਦੀਪ ਕੌਰ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਇਹ ਬੱਚੇ ਇਨਟਲੈਕਚੂਲੀ ਡਿਸੇਬਲ ਬੱਚੇ ਹਨ ਅਤੇ ਇਨਾਂ ਦੀ ਪ੍ਰਾਪਤੀ ਤੇ ਸਿੱਖਿਆ ਵਿਭਾਗ ਮਾਣ ਮਹਿਸੂਸ ਕਰਦਾ ਹੈ ਅਤੇ ਇਨਾਂ ਦੀ ਕਾਮਯਾਬੀ ਨਾਲ ਬਾਕੀ ਵਿਦਿਆਰਥੀਆਂ ਦਾ ਵੀ ਉਤਸ਼ਾਹ ਵਧੇਗਾ।

Facebook Comments

Trending

Copyright © 2020 Ludhiana Live Media - All Rights Reserved.