Connect with us

ਪੰਜਾਬੀ

ਛਤਵਾਲ ਨੇ ਹਲਕਾ ਕੇਂਦਰੀ ਵਾਸੀਆਂ ਨੂੰ ਪਿ੍ਤਪਾਲ ਸਿੰਘ ਨੂੰ ਜਿਤਾਉਣ ਲਈ ਕੀਤੀ ਅਪੀਲ

Published

on

Chhatwal appealed to the people of Halqa Kendriya to support Pitpal Singh

ਲੁਧਿਆਣਾ :    ਵਿਧਾਨ ਸਭਾ ਚੋਣਾਂ 2022 ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਕੇਂਦਰੀ ਤੋਂ ਸਾਂਝੇ ਉਮੀਦਵਾਰ ਪ੍ਰਧਾਨ ਪਿ੍ਤਪਾਲ ਸਿੰਘ ਪਾਲੀ ਦੇ ਹੱਕ ਵਿਚ ਵਾਰਡ ਨੰਬਰ 63 ਅਧੀਨ ਆਉਂਦੇ ਮਹੱਲਾ ਪ੍ਰੇਮ ਨਗਰ ਵਿਖੇ ਬਲਜੀਤ ਸਿੰਘ ਛਤਵਾਲ ਦੀ ਅਗਵਾਈ ਹੇਠ ਅਤੇ ਚੇਤਨ ਚਿਤਾਰਾ, ਸਿਕੰਦਰ ਚਹਿਲ, ਸੇਠੀ ਨਿਰਵਾਣ, ਸਨੀ ਡਾਬੀ ਦੀ ਦੇਖ ਰੇਖ ਹੇਠ ਵਿਸ਼ਾਲ ਮੀਟਿੰਗ ਕਰਵਾਈ ਗਈ, ਜਿਸ ਵਿਚ ਰਾਜਸਥਾਨੀ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਸ਼ਿਰਕਤ ਕੀਤੀ।

ਸ. ਛਤਵਾਲ ਨੇ ਸ਼੍ਰੋਮਣੀ ਅਕਾਲੀ ਦਲ ਹੀ ਲੋਕਾਂ ਦੀ ਆਪਣੀ ਪਾਰਟੀ ਹੈ ਜਿਸ ਨੇ ਰਿਕਾਰਡ ਤੋੜ ਵਿਕਾਸ ਕਰਵਾ ਕੇ ਸੂਬਾ ਵਾਸੀਆਂ ਨੂੰ ਅਨੇਕਾਂ ਸਹੂਲਤਾਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਅਕਾਲੀ ਦਲ ਦੀ ਸਰਕਾਰ ਬਨਾਉਣ ਲਈ ਹਰ ਇਕ ਵੋਟ ਅਕਾਲੀ ਦਲ ਬਸਪਾ ਦੇ ਉਮੀਦਵਾਰ ਪ੍ਰਧਾਨ ਪਿ੍ਤਪਾਲ ਸਿੰਘ ਦੇ ਹੱਕ ਵਿਚ ਪਾਈ ਜਾਵੇ।

ਇਸ ਮੌਕੇ ਪਿ੍ਤਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਵੋਟਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਪਾ ਕੇ ਕਾਂਗਰਸ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ। ਇਸ ਮੌਕੇ ਪਰਉਪਕਾਰ ਸਿੰਘ ਘੁੰਮਣ, ਹਰਭਜਨ ਸਿੰਘ ਡੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ, ਵਿਪਨ ਸੂਦ ਕਾਕਾ, ਕੰਵਲਪ੍ਰੀਤ ਸਿੰਘ ਕੇ ਪੀ, ਬੀਬੀ ਗੁਰਪ੍ਰੀਤ ਕੌਰ ਸੀਬੀਆ, ਬਾਬਾ ਅਜੀਤ ਸਿੰਘ ਆਦਿ ਮੌਜੂਦ ਸਨ।

Facebook Comments

Trending