Connect with us

ਪੰਜਾਬੀ

ਬੁੱਢੇ ਦਰਿਆ ਦਾ ਕੈਮੀਕਲ ਯੁਕਤ ਪਾਣੀ ਪੰਜਾਬ ਵਾਸੀਆਂ ਨੂੰ ਵੰਡ ਰਿਹੈ ਬਿਮਾਰੀਆਂ – ਵਾਤਾਵਰਣ ਪ੍ਰੇਮੀ

Published

on

Chemical-laden water of Budha river is spreading diseases among the people of Punjab - Environmentalists

ਲੁਧਿਆਣਾ : ਲੁਧਿਆਣਾ ਸ਼ਹਿਰ ਵਿੱਚੋ ਲੰਘਦਾ ਬੁੱਢਾ ਦਰਿਆ, ਜੋ ਹੁਣ ਗੰਦੇ ਨਾਲੇ ‘ਚ ਤਬਦੀਲ ਹੋ ਚੁੱਕਾ ਹੈ ਤੇ ਸਮੁੱਚੇ ਪੰਜਾਬ ‘ਚ ਬਿਮਾਰੀਆਂ ਦੇ ਰੂਪ ਵਿਚ ਦਿਨੋ-ਦਿਨ ਕਹਿਰ ਢਾਹੁੰਦਾ ਆ ਰਿਹਾ ਹੈ। ਇਸ ਗੰਦੇ ਨਾਲੇ ਦੇ ਪ੍ਰਕੋਪ ਤੋਂ ਚਿੰਤਤ ਹੋਏ ਵਾਤਾਵਰਣ ਪ੍ਰੇਮੀ ਪਿੰਡ ਗੌਂਸਪੁਰ ਵਿਖੇ ਗੰਦੇ ਨਾਲੇ ਦੇ ਕਿਨਾਰੇ ਇਕੱਠੇ ਹੋਏ ਤੇ ਲੋਕਾਂ ਨਾਲ ਮਿਲ ਕੇ ਸਰਕਾਰਾਂ ਨੂੰ ਜਗਾਉਣ ਲਈ ਆਵਾਜ਼ ਬੁਲੰਦ ਕਰਦਿਆਂ ਹੋਕਾ ਦਿੱਤਾ ਗਿਆ।

ਵਾਤਾਵਰਨ ਪ੍ਰੇਮੀਆਂ ਵਿਚ ਨਰੋਆ ਮੰਚ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜਾ, ਸਮਾਜ ਸੇਵਕ ਲੱਖਾ ਸਿਧਾਣਾ, ਅਮਤੋਜ ਮਾਨ, ਗੁਰਿੰਦਰ ਸਿੰਘ, ਸੁੱਖ ਜਗਰਾਉਂ, ਹਮੀਰ ਸਿੰਘ, ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ ਤੋਂ ਡਾ. ਅਮਨਦੀਪ ਸਿੰਘ, ਕਪਿਲ ਅਰੋੜਾ, ਜਸਕੀਰਤ ਸਿੰਘ, ਸਰਪੰਚ ਸੁਖਵਿੰਦਰ ਸਿੰਘ ਬੱਬੂ, ਊਧਮ ਸਿੰਘ ਔਲਖ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਇੰਦੇ ਨੇ ਮਿਲ ਕੇ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਸਾਫ਼ ਪਾਣੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਪੰਜਾਬ ਯੋਧਿਆ ਦੀ ਧਰਤੀ ਹੋਇਆ ਕਰਦੀ ਸੀ।

ਸਰਕਾਰਾਂ ਦੀਆਂ ਨਾਕਾਮੀਆਂ ਤੇ ਮਾੜੀਆਂ ਨੀਤਾਂ ਕਾਰਨ ਪੰਜਾਬ ਦੀ ਆਬੋ-ਹਵਾ ਇੰਨੀ ਗੰਧਲੀ ਹੋ ਚੁੱਕੀ ਹੈ ਕਿ ਅੱਜ ਹਰ ਕੋਈ ਬਾਹਰਲੇ ਦੇਸ਼ਾਂ ‘ਚ ਸ਼ਿਫ਼ਟ ਹੋਣ ਦੀ ਗੱਲ ਕਰਦਾ ਹੈ। ਇਸ ਬੁੱਢੇ ਨਾਲੇ ਦੇ ਕੈਮੀਕਲ ਯੁਕਤ ਜਹਿਰੀਲੇ ਪਾਣੀ ਨੂੰ ਸਤਲੁਜ ਦਰਿਆ ਵਿਚ ਖੁੱਲੇਆਮ ਰਲਾਉਣਾ ਤੇ ਇਸ ਪਾਣੀ ਦਾ ਬਿਮਾਰੀਆਂ ਰਾਹੀ ਪ੍ਰਕੋਪ ਝੱਲਣਾ ਪੰਜਾਬ ਵਾਸੀਆਂ ਲਈ ਵੱਡੀ ਤਰਾਸਦੀ ਬਣ ਚੁੱਕਿਆ ਹੈ।

ਇਸ ਮੌਕੇ ਉਕਤ ਵਾਤਾਵਰਨ ਪ੍ਰੇਮੀਆਂ ਨੇ ਸੂਬੇ ਦੀ ਆਪ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸੱਤਾ ਤੋਂ ਦੂਰ ਰਹਿ ਕੇ ਇਸ ਮਸਲੇ ਸੰਬੰਧੀ ਬਹੁਤ ਸਿਆਸੀ ਰੋਟੀਆਂ ਸੇਕੀਆਂ ਸਨ ਪਰ ਹੁਣ ਸੱਤਾ ਵਿਚ ਹੋਣ ਕਾਰਨ ਆਪ ਸਰਕਾਰ ਵਲੋਂ ਇਸ ਗੰਦੇ ਨਾਲੇ ਦੇ ਮਸਲੇ ਨੂੰ ਬੜੀ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ। ਆਪ ਸਰਕਾਰ ਨੇ ਜੇ ਜਲਦੀ ਇਸ ਦਾ ਕੋਈ ਹੱਲ ਨਾ ਕੱਢਿਆ ਤਾਂ ਮਜਬੂਰਨ ਲੋਕਾਂ ਨੂੰ ਲਾਮਬੰਦ ਕਰਕੇ ਪਿੰਡਾਂ ਵਿਚ ਆਪ ਲੀਡਰਾਂ ਨੂੰ ਚਣੌਤੀ ਦਿੱਤੀ ਜਾਵੇਗੀ।

Facebook Comments

Trending