Connect with us

ਪੰਜਾਬੀ

ਚੀਮਾ ਤੇ ਕੌਂਸਲਰ ਲੁਹਾਰਾ ਵਲੋਂ 57 ਲੱਖ ਦੀ ਲਾਗਤ ਵਾਲੀ ਸੜਕ ਦਾ ਉਦਘਾਟਨ

Published

on

Cheema and Councilor Luhara inaugurate road costing Rs 57 lakh

ਲੁਧਿਆਣਾ : ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਸਥਾਨਕ ਪਿੰਡ ਲੁਹਾਰਾ ਵਿਖੇ ਬਾਬਾ ਨੰਦ ਸਿੰਘ ਸਕੂਲ ਤੋਂ ਜੈਨ ਦੇ ਠੇਕਾ ਚੌਕ ਤੱਕ ਸੜਕ ਬਣਾਉਣ ਦਾ ਉਦਘਾਟਨ ਕਾਂਗਰਸ ਹਲਕਾ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਤੇ ਇਲਾਕਾ ਕੌਂਸਲਰ ਸੱਤਪਾਲ ਸਿੰਘ ਲੁਹਾਰਾ ਨੇ ਸਾਂਝੇ ਤੌਰ ‘ਤੇ ਟੱਕ ਲਗਾ ਕੇ ਕੀਤਾ।

ਉਦਘਾਟਨ ਉਪਰੰਤ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸ. ਚੀਮਾ ਨੇ ਕਿਹਾ ਕਿ ਹਲਕਾ ਦੱਖਣੀ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੀ ਕਮਾਨ ਕਾਂਗਰਸ ਪਾਰਟੀ ਨੇ ਆਪਣੇ ਹੱਥ ਲੈ ਲਈ ਹੈ, ਜਿਸ ਅਧੀਨ ਹਲਕੇ ਦੀਆਂ ਗਲੀਆਂ, ਸੜਕਾਂ, ਸੀਵਰੇਜ਼ ਅਤੇ ਸਟਰੀਟ ਲਾਈਟਾਂ ਦੀ ਹਾਲਤ ਜੰਗੀ ਪੱਧਰ ਤੇ ਸੁਧਾਰੀ ਜਾ ਰਹੀ ਹੈ।

ਕੌਂਸਲਰ ਸੱਤਪਾਲ ਸਿੰਘ ਲੁਹਾਰਾ ਨੇ ਦੱਸਿਆ ਕਿ ਉੱਕਤ ਸੜਕ ਨੂੰ ਬਣਾਉਣ ‘ਤੇ 57 ਲੱਖ ਰੁਪਏ ਦੀ ਲਾਗਤ ਆਵੇਗੀ। ਉੱਕਤ ਆਗੂਆਂ ਨੇ ਕਿਹਾ ਕਿ ਹਲਕਾ ਦੱਖਣੀ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹ ਕੇ ਹੀ ਦਮ ਲਿਆ ਜਾਵੇਗਾ।

Facebook Comments

Trending