Connect with us

ਪੰਜਾਬੀ

ਆਰ.ਟੀ.ਏ ਲੁਧਿਆਣਾ ਵੱਲੋਂ ਰੋਜ਼ਾਨਾ ਦਿਨ-ਰਾਤ ਸਖ਼ਤੀ ਨਾਲ ਕੀਤੀ ਜਾ ਰਹੀ ਚੈਕਿੰਗ

Published

on

Checking is being done strictly day and night by Secretary RTA Ludhiana

ਲੁਧਿਆਣਾ : ਸਕੱਤਰ ਆਰ.ਟੀ.ਏ., ਲੁਧਿਆਣਾ ਵੱਲੋਂ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਸ਼ੇਰਪੁਰ ਚੌਂਕ ਤੋਂ ਢੰਡਾਰੀ, ਸਾਹਨੇਵਾਲ ਕੱਟ, ਸ਼ੇਰਪੁਰ ਚੌਂਕ ਤੋਂ ਬਸ ਸਟੈਂਡ ਤੱਕ ਚੈਕਿੰਗ ਕੀਤੀ ਗਈ ਅਤੇ ਸਵੇਰੇ 5:30 ਤੋਂ 9:30 ਵਜੇ ਤੱਕ ਬਸ ਸਟੈਂਡ ਤੋਂ ਸਮਰਾਲਾ ਚੌਂਕ, ਸ਼ੇਰਪੁਰ ਚੌਂਕ ਤੋਂ ਪ੍ਰਤਾਪ ਚੌਂਕ, ਚੌਂਕੀ ਮਰਾਡਂੋ ਤੋਂ ਵੇਰਕਾ ਮਿਲਕ ਪਲਾਂਟ ਤੱਕ ਸਖਤਾਈ ਨਾਲ ਸਪੈਸ਼ਲ ਚੈਕਿੰਗ ਕੀਤੀ ਗਈ।

ਆਰ.ਟੀ.ਏ. ਡਾ. ਪੂਨਮਪ੍ਰੀਤ ਕੌਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚੈਕਿੰਗ ਦੌਰਾਨ ਵੱਖ-ਵੱਖ ਗੱਡੀਆਂ ਦੇ ਚਾਲਾਨ ਕੀਤੇ ਗਏ ਜਿਸ ਵਿੱਚ 5 ਕੈਂਟਰ, 7 ਟਰੱਕ, 5 ਟਿੱਪਰ, 3 ਸਲੀਪਰ ਬੱਸ, 15 ਸਟੇਜ ਕੈਰਿਜ ਬੱਸਾਂ, 3 ਟਰੈਕਟਰ ਟਰਾਲੀ, 1 ਸਕੂਲ ਵੈਨ, 1 ਮਿੰਨੀ ਬੱਸ ਸ਼ਾਮਲ ਸਨ।

ਇਨ੍ਹਾਂ ਵਹੀਕਲਾਂ ਵਿੱਚ ਕੋਟਨ ਪਰਦਾ, ਓਵਰਹਾਈਟ, ਬਿਨਾਂ੍ਹ ਕਾਗਜ਼ਾਤ, ਬਿਨਾਂ ਟੈਕਸ, ਓਵਰਲੋਡ ਯਾਤਰੀ, ਪ੍ਰੈਸ਼ਰ ਹਾਰਨ, ਬਿਨਾਂ ਨੰਬਰ ਪਲੇਟ, ਬਾਡੀ ਅਲਟਰੇਸ਼ਨ, ਬਿਨਾਂ ਪਰਮਿਟ, ਕਮਰਸ਼ੀਅਲ ਵਰਤੋਂ, ਪ੍ਰਦੂਸ਼ਣ, ਡਰਾਈਵਰ ਵਰਦੀ, ਬਿਨਾਂ ਇੰਸ਼ੋਰੈਂਸ ਅਤੇ ਬਿਨਾਂ ਫਿਟਨਸ ਕਰਕੇ ਚਾਲਾਨ ਕੀਤੇ ਗਏ। ਇਹਨਾਂ ਵਿੱਚੋਂ 13 ਗੱਡੀਆਂ ਬੰਦੀ ਵੀ ਕੀਤੀਆਂ ਗਈਆਂ।

ਚੈਕਿੰਗ ਦੌਰਾਨ ਸਕੱਤਰ ਆਰ.ਟੀ.ਏ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਸੜ੍ਹਕ ਚਾਲਕਾਂ ਵੱਲੋਂ ਕਿਸੇ ਵੀ ਤਰਾਂ੍ਹ ਦੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਅਤੇ ਨਾ ਹੀ ਕਿਸੇ ਵੀ ਤਰਾਂ੍ਹ ਦੀ ਲਾਪਰਵਾਹੀ ਬਰਦਾਸ਼ਤ ਕੀਤੀ ਜਾਵੇਗੀ।

ਉਨ੍ਹਾਂ ਟਰਾਂਸਪੋਰਟ ਯੂਨੀਅਨਾਂ ਨੂੰ ਵੀ ਕਿਹਾ ਕਿ ਉਹ ਆਪਣੀਆਂ ਗੱਡੀਆਂ ਦੇ ਕਾਗਜ ਅਤੇ ਬਣਦੇ ਟੈਕਸ ਪੂਰੇ ਰੱਖਣ ਅਤੇ ਅਸਲ ਦਸਤਾਵੇਜ਼ ਸਮਂੇ ਸਿਰ ਅਪਡੇਟ ਕਰਵਾਉਣ। ਬਿਨਾਂ ਦਸਤਾਵੇਜ਼ਾਂ ਤੋਂ ਕੋਈ ਵੀ ਗੱਡੀ ਸੜ੍ਹਕ ‘ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਵੇਗਾ।

Facebook Comments

Trending