Connect with us

ਅਪਰਾਧ

ਡਾਲਰ ਬਦਲਾਉਣ ਦਾ ਝਾਂਸਾ ਦੇ ਕੇ ਮਾਰੀ ਠੱਗੀ, ਲਿਫ਼ਾਫਾ ਖੋਲ੍ਹਿਆ ਤਾਂ ਨਿਕਲਿਆ ਸਾਬਣ

Published

on

Cheated by pretending to exchange dollars, when the envelope was opened, soap came out

ਲੁਧਿਆਣਾ : ਨੌਸਰਬਾਜ਼ ਨੇ ਜਲੰਧਰ ਦੇ ਦੁਕਾਨਦਾਰ ਨੂੰ ਡਾਲਰ ਬਦਲਾਉਣ ਦਾ ਝਾਂਸਾ ਦੇ ਕੇ 3 ਲੱਖ ਦਾ ਚੂਨਾ ਲਗਾ ਦਿੱਤਾ। ਪੀੜਤ ਨੇ ਥਾਣਾ ਦਰੇਸੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪੀੜਤ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੀ ਜਲੰਧਰ ’ਚ ਸਪੋਰਟਸ ਦੇ ਸਾਮਾਨ ਦੀ ਦੁਕਾਨ ਹੈ। ਬੀਤੇ ਦਿਨੀਂ ਉਹ ਦੀਪਕ ਸਿਨੇਮਾ ਰੋਡ ਸਥਿਤ ਕਿਸੇ ਦੁਕਾਨਦਾਰ ਤੋਂ ਪੈਸੇ ਲੈਣ ਆਇਆ ਸੀ, ਜਿੱਥੇ ਉਸ ਦੀ ਮੁਲਾਕਾਤ ਉਕਤ ਨੌਸਰਬਾਜ਼ ਨਾਲ ਹੋਈ। ਉਸ ਨੇ ਦੱਸਿਆ ਕਿ ਉਸ ਕੋਲ 5 ਹਜ਼ਾਰ ਡਾਲਰ ਤੋਂ ਜ਼ਿਆਦਾ ਦੀ ਨਕਦੀ ਹੈ, ਉਹ ਕਿਸੇ ਨੂੰ ਜਾਣਦਾ ਨਹੀਂ ਹੈ। ਉਹ ਉਸ ਨੂੰ ਸਾਰੇ ਡਾਲਰ 3 ਲੱਖ ਰੁਪਏ ਦੇ ਬਦਲੇ ਦੇ ਦੇਵੇਗਾ।

ਸੋਮਵਾਰ ਨੂੰ ਰਾਜ ਕੁਮਾਰ ਜਲੰਧਰ ਤੋਂ ਲੁਧਿਆਣਾ ਪੁੱਜਾ, ਜਿੱਥੇ ਨੌਸਰਬਾਜ਼ ਨੇ ਉਸ ਨੂੰ ਸੇਖੇਵਾਲ ਰੋਡ ਸਥਿਤ ਇਕ ਧਾਰਮਿਕ ਸਥਾਨ ’ਤੇ ਬੁਲਾਇਆ, ਜਿੱਥੇ ਉਸ ਨੂੰ ਡਾਲਰ ਵਾਲਾ ਲਿਫਾਫਾ ਦਿੱਤਾ ਅਤੇ 3 ਲੱਖ ਦੀ ਨਕਦੀ ਲੈ ਕੇ ਕਾਰ ਤੋਂ ਉੱਤਰ ਗਿਆ। ਜਦੋਂ ਉਨ੍ਹਾਂ ਨੇ ਡਾਲਰ ਵਾਲਾ ਲਿਫਾਫਾ ਖੋਲ੍ਹਿਆ ਤਾਂ ਉਸ ‘ਚੋਂ 3 ਰੁਮਾਲਾਂ ਵਾਲਾ ਪੈਕੇਟ ਨਿਕਲਿਆ। ਇਕ-ਇਕ ਕਰ ਕੇ ਉਨ੍ਹਾਂ ਨੇ ਰੁਮਾਲ ਖੋਲ੍ਹੇ ਤਾਂ ਕੱਪੜੇ ਧੋਣ ਵਾਲਾ ਸਾਬਣ ਨਿਕਲਿਆ। ਉਹ ਦੌੜ ਕੇ ਨੌਸਰਬਾਜ਼ ਦੇ ਪਿੱਛੇ ਭੱਜੇ ਪਰ ਉਦੋਂ ਤੱਕ ਨੌਸਰਬਾਜ਼ ਫਰਾਰ ਹੋ ਚੁੱਕਾ ਸੀ।

Facebook Comments

Trending