ਪੰਜਾਬੀ
2 ਨੂੰ ਮਾਛੀਵਾੜਾ ‘ਚ ਕਾਂਗਰਸ ਦੀ ਰੈਲੀ ‘ਚ ਪੁੱਜਣਗੇ ਮੁੱਖ ਮੰਤਰੀ ਚੰਨੀ : ਢਿੱਲੋਂ
Published
2 years agoon

ਸ੍ਰੀ ਮਾਛੀਵਾੜਾ ਸਾਹਿਬ / ਲੁਧਿਆਣਾ : ਮੁਖ ਮੰਤਰੀ ਚਰਨਜੀਤ ਸਿੰਘ ਚੰਨੀ 2 ਜਨਵਰੀ ਨੂੰ ਮਾਛੀਵਾੜਾ ਸਾਹਿਬ ਵਿਖੇ ਪੁੱਜ ਕੇ ਰੈਲੀ ਨੂੰ ਸੰਬੋਧਨ ਕਰਨਗੇ ਤੇ ਪਾਰਟੀ ਵਲੋਂ ਕੀਤੇ ਗਏ ਕੰਮਾਂ ਤੋਂ ਜਾਣੂ ਕਰਵਾਉਣਗੇ। ਰੈਲੀ ਨੂੰ ਕਾਮਯਾਬ ਬਣਾਉਣ ਲਈ ਸਮਰਾਲਾ ਤੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਾਂਗਰਸੀ ਆਗੂਆਂ ਨਾਲ ਸਥਾਨਕ ਕਮਿਊਨਿਟੀ ਸੈਂਟਰ ਵਿਖੇ ਮੀਟਿੰਗ ਕੀਤੀ।
ਉਨ੍ਹਾਂ ਵਰਕਰਾਂ ਦੀਆਂ ਡਿਊਟੀਆਂ ਲਗਾਉਂਦਿਆਂ ਹਦਾਇਤ ਕੀਤੀ ਕਿ ਉਹ ਪਿੰਡਾਂ ‘ਚੋਂ ਲੋਕਾਂ ਨੂੰ ਇਕੱਤਰ ਕਰਕੇ ਇਸ ਮਿਲਣੀ ਦੌਰਾਨ ਮੁੱਖ ਮੰਤਰੀ ਨਾਲ ਮਿਲਾਉਣ। ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਡਾਇਰੈਕਟਰ ਕਰਨਵੀਰ ਸਿੰਘ ਿਢੱਲੋਂ ਨੇ ਕਿਹਾ 2 ਕੁ ਮਹੀਨੇ ਤਕ ਚੋਣਾਂ ਆ ਰਹੀਆਂ ਹਨ ਇਸ ਕਰਕੇ ਮੁੱਖ ਮੰਤਰੀ ਦਾ ਇਹ ਪਹਿਲਾ ਮਾਛੀਵਾੜਾ ਦੌਰਾ ਹੈ। ਉਨ੍ਹਾਂ ਕਿਹਾ ਪੂਰੀ ਤਰ੍ਹਾਂ ਕਮਰ ਕੱਸੇ ਕਰਕੇ ਰੈਲੀ ਨੂੰ ਕਾਮਯਾਬ ਬਣਾਉਣ ਲਈ ਅੱਜ ਤੋਂ ਹੀ ਜੁਟ ਜਾਣ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਕਤੀ ਆਨੰਦ, ਮਾਰਕੀਟ ਕਮੇਟੀ ਦੇ ਚੇਅਰਮੈਨ ਸ਼ਕਤੀ ਆਨੰਦ, ਕਾਰਜਕਾਰੀ ਪ੍ਰਧਾਨ ਕੁਲਵਿੰਦਰ ਸਿੰਘ ਮਾਣੇਵਾਲ, ਪਰਮਜੀਤ ਪੰਮੀ, ਗੁਰਮੀਤ ਸਿੰਘ ਕਾਹਲੋਂ, ਅਮਰਜੀਤ ਕਾਲਾ, ਗੁਰਨਾਮ ਸਿੰਘ (ਸਾਰੇ ਕੌਂਸਲਰ), ਜਸਦੇਵ ਸਿੰਘ ਬਿੱਟੂ, ਮਨਜੀਤ ਸਿੰਘ ਭੱਟੀਆਂ, ਜਗਦੇਵ ਸਿੰਘ ਜੱਗੂ, ਸੁਖਦੀਪ ਸਿੰਘ ਸੋਨੀ, ਮਨਜੀਤ ਸਿੰਘ ਡੱਲ੍ਹਾ (ਸਾਰੇ ਸਰਪੰਚ) ਆਦਿ ਮੌਜੂਦ ਸਨ।
You may like
-
ਲੋਕ ਨਿਰਮਾਣ ਮੰਤਰੀ ਨੇ 11.93 ਕਰੋੜ ਰੁਪਏ ਦੇ ਦੋ ਸੜਕੀ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ
-
ਡਿਪਟੀ ਕਮਿਸ਼ਨਰ ਵੱਲੋਂ ਪਿੰਡ ਬੁਰਜ਼ ਪਵਾਤ ਦੀ ਸਰਕਾਰੀ ਗਊਸ਼ਾਲਾ ਦਾ ਦੌਰਾ
-
ਸਮਰਾਲਾ ਹਲਕੇ ’ਚ ਆਮ ਆਦਮੀ ਪਾਰਟੀ ਅੱਗੇ, ਬਲਬੀਰ ਰਾਜੇਵਾਲ ਰਹੇ ਪਿੱਛੇ
-
ਐਗਜ਼ਿਟ ਪੋਲ ‘ਤੇ ਬੋਲੇ CM ਚੰਨੀ, ਰਿਜ਼ਲਟ ਹੀ ਦੱਸੇਗਾ, ਉਡੀਕ ਕਰੋ
-
ਸਮਰਾਲਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਬ੍ਰੇਨ ਹੈਂਮਰਿਜ ਨਾਲ ਵਿਗੜੀ ਹਾਲਤ, ਫੋਰਟਿਸ ‘ਚ ਦਾਖ਼ਲ
-
ਰੂਸ-ਯੂਕ੍ਰੇਨ ਵਿਵਾਦ ‘ਤੇ ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਖ਼ਾਸ ਅਪੀਲ