ਪੰਜਾਬੀ

ਚਾਂਦ ਸਿਨੇਮਾ ਬ੍ਰਿਜ ਇੱਕ ਦਹਾਕੇ ਤੋਂ ਅਸੁਰੱਖਿਅਤ, 7 ਵਾਰ ਟੈਂਡਰ ਲੱਗਣ ਤੋਂ ਬਾਅਦ ਵੀ ਨਹੀਂ ਮਿਲਿਆ ਬੋਲੀਕਾਰ

Published

on

ਲੁਧਿਆਣਾ : ਚਾਂਦ ਸਿਨੇਮਾ ਬ੍ਰਿਜ ਦੇ 100 ਸਾਲ ਪੂਰੇ ਹੋਣ ਤੋਂ ਬਾਅਦ ਇਕ ਦਹਾਕਾ ਪਹਿਲਾਂ ਨਿਗਮ ਨੇ ਇਸ ਨੂੰ ਅਸੁਰੱਖਿਅਤ ਐਲਾਨ ਦਿੱਤਾ ਸੀ। ਹਾਲਾਂਕਿ ਚਾਂਦ ਸਿਨੇਮਾ ਬ੍ਰਿਜ ਨੂੰ ਨਵਾਂ ਬਣਾਉਣ ਲਈ ਪਿਛਲੇ ਕੁਝ ਸਾਲਾਂ ਵਿੱਚ ਕੁਝ ਹੀ ਕਦਮ ਅੱਗੇ ਵਧ ਸਕੇ ਹਨ। ਕੋਈ ਬੋਲੀਕਾਰ ਨਾ ਹੋਣ ਕਾਰਨ ਪੁਲ ਦੀ ਉਸਾਰੀ ਦਾ ਟੈਂਡਰ ਨਹੀਂ ਲੱਗ ਸਕਿਆ। ਜਿਨ੍ਹਾਂ ਸ਼ਰਤਾਂ ਤਹਿਤ ਪੁਲ ਬਣਾਇਆ ਜਾਣਾ ਸੀ, ਉਸ ਮੁਤਾਬਕ ਨਿਗਮ ਵੱਲੋਂ ਟੈਂਡਰ ਨਹੀਂ ਲਾਇਆ ਗਿਆ।

ਇਸ ਕਾਰਨ ਕਰੀਬ 7 ਵਾਰ ਟੈਂਡਰ ਲੱਗਣ ਤੋਂ ਬਾਅਦ ਵੀ ਕੋਈ ਬੋਲੀਕਾਰ ਨਹੀਂ ਆਇਆ। ਅਜਿਹੇ ‘ਚ ਹੁਣ ਜੀਐੱਨਈ ਕਾਲਜ ਨੇ ਨਿਗਮ ਨੂੰ ਪੱਤਰ ਜਾਰੀ ਕਰ ਕੇ ਨਵੀਆਂ ਸ਼ਰਤਾਂ ਅਤੇ ਨਿਯਮਾਂ ਦਾ ਜ਼ਿਕਰ ਕੀਤਾ ਹੈ। ਇਸ ਦੇ ਆਧਾਰ ਤੇ ਨਿਗਮ ਦੀ ਬੀ ਐਂਡ ਆਰ ਸ਼ਾਖਾ ਵਲੋਂ ਨਵੇਂ ਸਿਰੇ ਤੋਂ ਪੁਲ ਬਣਾਉਣ ਲਈ ਟੈਂਡਰ ਮੰਗੇ ਜਾਣਗੇ। ਇਸ ਗੱਲ ਦੀ ਪੁਸ਼ਟੀ ਐੱਸ ਈ ਤੀਰਥ ਬਾਂਸਲ ਨੇ ਕੀਤੀ।

ਉਨ੍ਹਾਂ ਕਿਹਾ ਕਿ ਜੀਐਨਈ ਕਾਲਜ ਵੱਲੋਂ ਜਾਰੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਹੁਣ ਟੈਂਡਰਿੰਗ ਦੀ ਲਾਗਤ 8-9 ਕਰੋੜ ਰੁਪਏ ਦੇ ਵਿਚਕਾਰ ਨਹੀਂ ਬਲਕਿ 6 ਤੋਂ 7 ਕਰੋੜ ਰੁਪਏ ਦੇ ਵਿਚਕਾਰ ਹੋਣ ਜਾ ਰਹੀ ਹੈ। ਪੱਤਰ ਮੁਤਾਬਕ ਆਉਣ ਵਾਲੇ ਦਿਨਾਂ ਚ ਪੁਲ ਦੀ ਉਸਾਰੀ ਲਈ ਇਸ ਦੀ ਮਨਜ਼ੂਰੀ ਨਾਲ ਟੈਂਡਰ ਜਾਰੀ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਨਿਗਮ ਨੇ ਇਸ ਤੋਂ ਪਹਿਲਾਂ ਪੁਲ ਬਣਾਉਣ ਲਈ 5 ਕਰੋੜ 84 ਲੱਖ ਰੁਪਏ ਦਾ ਟੈਂਡਰ ਲਗਾਇਆ ਸੀ।

Facebook Comments

Trending

Copyright © 2020 Ludhiana Live Media - All Rights Reserved.