ਪੰਜਾਬੀ

ਸੈਂਟਰ ਫ਼ਾਰ ਇੰਡੀਅਨ ਇੰਗਲਿਸ਼ ਇਮੀਗਰਾਂਟ ਸੱਟਡੀਜ਼ ਦਾ ਕੀਤਾ ਉਦਘਾਟਨ

Published

on

ਲੁਧਿਆਣਾ : ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵੱਲੋਂ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੀ ਰਹਿਨੁਮਾਈ ਅਧੀਨ ਅੱਜ ਕਾਲਜ ਵਿਚ ਸੈਂਟਰ ਫ਼ਾਰ ਇੰਡੀਅਨ ਇੰਗਲਿਸ਼ ਇਮੀਗਰਾਂਟ ਸੱਟਡੀਜ਼ ਦਾ ਉਦਘਾਟਨ ਕੀਤਾ ਗਿਆ। ਇਮੀਗਰਾਂਟ ਸੱਟਡੀਜ਼ ਸੈਂਟਰ ਦੀ ਸਥਾਪਨਾ ਇਸਦੇ ਉਦੇਸ਼ ਅਤੇ ਭਵਿੱਖ ਦੀਆਂ ਸਰਗਰਮੀਆਂ ਤੇ ਵਿਚਾਰ ਚਰਚਾ ਕਰਨ ਹਿੱਤ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ।

ਸਮਾਗਮ ਦੇ ਆਰੰਭ ਵਿਚ ਡਾ. ਸ. ਪ. ਸਿੰਘ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਨੇ ਆਏ ਹੋਏ ਮਹਿਮਾਨਾਂ ਨੂੰ ਰਸਮੀ ਤੌਰ ‘ਤੇ ਜੀ ਆਇਆ ਕਿਹਾ । ਉਨ੍ਹਾਂ ਨੇ ਦੱਸਿਆ ਕਿ ਕਾਲਜ ਵਿਚ ਪਰਵਾਸੀ ਪੰਜਾਬੀ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਲਈ 2011 ਤੋਂ ਕਾਲਜ ਦੇ ਪੰਜਾਬੀ ਵਿਭਾਗ ਵਿਚ ਪਰਵਾਸੀ ਸਾਹਿਤ ਅਧਿਐਨ ਕੇਂਦਰ ਨਿਰੰਤਰ ਸਰਗਰਮ ਹੈ ਤੇ ਹੁਣ ਵਿਦੇਸ਼ਾਂ ਵਿਚ ਪੰਜਾਬੀਆ ਵੱਲੋਂ ਲਿਖੇ ਜਾ ਰਹੇ ਅੰਗਰੇਜ਼ੀ ਸਾਹਿਤ ਦੀ ਮਹਤੱਤਾ ਨੂੰ ਦੇਖਦਿਆਂ ਇਹ ਸੈਂਟਰ ਸਥਾਪਿਤ ਕੀਤਾ ਹੈ।

ਇਸ ਮੌਕੇ ਡਾ. ਰਾਣਾ ਨਈਅਰ ਨੇ ਉਦਘਾਟਨੀ ਭਾਸ਼ਣ ਸਾਂਝੇ ਕਰਦੇ ਹੋਏ ਇਮੀਗਰਾਂਟ ਲਿਟਰੇਚਰ ਦੀ ਅਜੋਕੇ ਸਮੇਂ ਮਹਤੱਤਾ ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਦੇ ਪਰਵਾਸ ਦਾ ਇਤਿਹਾਸ ਲਗਭਗ ਇਕ ਸਦੀ ਤੋਂ ਉਪਰ ਦਾ ਹੈ। ਇਹ ਸਾਹਿਤ ਪੰਜਾਬੀਆਂ ਦੇ ਇਤਿਹਾਸ, ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਉਨ੍ਹਾਂ ਦੀ ਅਜੋਕੀ ਪੀੜ੍ਹੀ ਨੂੰ ਸਮਝਣ ਵਿਚ ਸਹਾਈ ਹੋਵੇਗਾ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਸਭ ਦਾ ਰਸਮੀ ਤੌਰ ‘ਤੇ ਧੰਨਵਾਦ ਕੀਤਾ।

Facebook Comments

Trending

Copyright © 2020 Ludhiana Live Media - All Rights Reserved.