ਅਪਰਾਧ

ਸਰਕਾਰੀ ਹੁਕਮਾਂ ਖ਼ਿਲਾਫ਼ ਨਕਦ ਪੈਸਾ ਦੇ ਕੇ ਜਾਇਦਾਦ ਦੀ ਕਰਵਾਈ ਰਜਿਸਟਰੀ, ਸਬ ਰਜਿਸਟਰਾਰ ਦੀ ਮਦਦ ਨਾਲ ਕੀਤਾ ਘਪਲਾ

Published

on

ਲੁਧਿਆਣਾ : ਜਾਇਦਾਦ ਦੀ ਖਰੀਦੋ ਫ਼ਰੋਖ਼ਤ ਦੌਰਾਨ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਕੇ ਸਬ ਰਜਿਸਟਰਾਰ ਦੀ ਮਦਦ ਨਾਲ ਪਲਾਟ ਆਪਣੇ ਨਾਮ ਬੈਅਨਾਮਾ ਕਰਵਾਉਣ ਵਾਲੇ ਮੁਲਜ਼ਮ ਖਿਲਾਫ ਥਾਣਾ ਮੋਤੀ ਨਗਰ ਪੁਲਿਸ ਵੱਲੋਂ ਧੋਖਾਦੇਹੀ ਅਤੇ ਰਜਿਸਟ੍ਰੇਸ਼ਨ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਰਾਇਲ ਸਿਟੀ ਜਲੰਧਰ ਬਾਈਪਾਸ ਦੇ ਰਹਿਣ ਵਾਲੇ ਚਮਨ ਲਾਲ ਦੇ ਬਿਆਨ ਉਪਰ ਗੁਰਪਾਲ ਨਗਰ ਵਾਸੀ ਵਿਕਰਮਜੀਤ ਸਿੰਘ ਖ਼ਿਲਾਫ਼ ਦਰਜ ਕੀਤਾ ਹੈ।

ਜਾਣਕਾਰੀ ਮੁਤਾਬਕ ਆਰੋਪੀ ਵਿਕਰਮਜੀਤ ਸਿੰਘ ਨੇ ਤਿੰਨ ਵੱਖ-ਵੱਖ ਬੈ ਨਾਮਿਆਂ ਰਾਹੀਂ 2078 ਵਰਗ ਗਜ਼ ਦਾ ਪਲਾਟ ਖਰੀਦ ਕੇ ਆਪਣੇ ਨਾਮ ਕਰਵਾਇਆ ਸੀ। ਸਰਕਾਰੀ ਹੁਕਮਾਂ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਜਾਇਦਾਦ ਦੀ ਖਰੀਦੋ ਫਰੋਖ਼ਤ ਮੌਕੇ ਦੋ ਲੱਖ ਰੁਪਏ ਤੋਂ ਵੱਧ ਦੀ ਰਕਮ ਬੈਂਕ ਚੈੱਕ ਜਾਂ ਡਰਾਫਟ ਰਾਹੀਂ ਦੇਣੀ ਬਣਦੀ ਹੈ ਪਰ ਆਰੋਪੀ ਨੇ ਸਬ ਰਜਿਸਟਰਾਰ ਦੀ ਮਦਦ ਨਾਲ ਨਕਦ ਭੁਗਤਾਨ ਕਰ ਕੇ ਰਜਿਸਟਰੀ ਕਰਵਾ ਲਈ।

ਅਜਿਹਾ ਕਰਕੇ ਆਰੋਪੀ ਨੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਸਿੱਧੇ ਤੌਰ ਤੇ ਉਲੰਘਣਾ ਕੀਤੀ ਹੈ। ਉਕਤ ਮਾਮਲੇ ਵਿਚ ਰਾਇਲ ਸਿਟੀ ਜਲੰਧਰ ਬਾਈਪਾਸ ‘ਤੇ ਰਹਿਣ ਵਾਲੇ ਚਮਨ ਲਾਲ ਵਲੋਂ ਆਰੋਪੀ ਵਿਕਰਮਜੀਤ ਸਿੰਘ ਖ਼ਿਲਾਫ਼ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਕਰੀਬ ਚਾਰ ਮਹੀਨੇ ਦੀ ਲੰਮੀ ਪੜਤਾਲ ਮਗਰੋਂ ਪੁਲਿਸ ਨੇ ਆਰੋਪੀ ਖਿਲਾਫ ਰਜਿਸਟ੍ਰੇਸ਼ਨ ਐਕਟ ਅਤੇ ਧੋਖਾਦੇਹੀ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Facebook Comments

Trending

Copyright © 2020 Ludhiana Live Media - All Rights Reserved.