Connect with us

ਅਪਰਾਧ

ਚਾਕੂ ਦੀ ਨੋਕ ਤੇ ਡਰਾਈਵਰ ਕੋਲੋਂ ਲੁੱਟੀ ਨਕਦੀ ,ਚਾਰ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

Published

on

Cash looted from driver at knife point, four thugs carry out incident

ਲੁਧਿਆਣਾ : ਹਰਿਆਣਾ ਤੋਂ ਟਾਇਰਾਂ ਦੀ ਡਿਲੀਵਰੀ ਦੇਣ ਆਏ ਡਰਾਈਵਰ ਨੂੰ ਨਿਸ਼ਾਨਾ ਬਣਾਉਂਦਿਆਂ ਚਾਰ ਬਦਮਾਸ਼ਾਂ ਨੇ ਉਸ ਕੋਲੋਂ ਅੱਠ ਹਜ਼ਾਰ ਰੁਪਏ ਦੀ ਨਕਦੀ, ਮੋਬਾਈਲ ਫੋਨ ਅਤੇ ਕੁਝ ਜ਼ਰੂਰੀ ਕਾਗਜ਼ ਲੁੱਟ ਲਏ । ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਵਿਜੈ ਨਗਰ ਦੇ ਰਹਿਣ ਵਾਲੇ ਡਰਾਈਵਰ ਪ੍ਰਵੀਨ ਕੁਮਾਰ ਦੇ ਬਿਆਨ ਉੱਪਰ ਅਣਪਛਾਤੇ ਚਾਰ ਬਦਮਾਸ਼ਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪਰਵੀਨ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਟੈਂਪੂ ਵਿਚ ਬਹਾਦਰਗੜ੍ਹ ਹਰਿਆਣਾ ਤੋਂ ਟਾਇਰ ਲੋਡ ਕਰ ਕੇ ਲੁਧਿਆਣਾ ਆਇਆ ਸੀ । ਟਾਇਰ ਉਸਨੇ ਕੈਲਾਸ਼ ਨਗਰ ਦੀ ਇਕ ਦੁਕਾਨ ਤੇ ਉਤਾਰਨੇ ਸਨ। ਕੈਲਾਸ਼ ਨਗਰ ਪਹੁੰਚਣ ਤੇ ਉਹ ਦੁਕਾਨ ਦਾ ਐਡਰੈੱਸ ਪੁੱਛਣ ਲਈ ਗੱਡੀ ਤੋਂ ਹੇਠਾਂ ਉਤਰਿਆ । ਇਸੇ ਦੌਰਾਨ ਚਾਰ ਨੌਜਵਾਨ ਆਏ ਜਿਨ੍ਹਾਂ ਨੇ ਚਾਕੂ ਦੀ ਨੋਕ ਤੇ ਉਸ ਕੋਲੋਂ ਅੱਠ ਹਜ਼ਾਰ ਰੁਪਏ ਦੀ ਨਕਦੀ, ਰੈੱਡਮੀ ਦਾ ਮੋਬਾਈਲ ਫੋਨ ਅਤੇ ਕੁਝ ਜ਼ਰੂਰੀ ਕਾਗਜ਼ ਲੁੱਟ ਲਏ।

ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਪਰਵੀਨ ਕੁਮਾਰ ਦੀ ਸ਼ਿਕਾਇਤ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ । ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਰਾਜ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਚਾਰ ਬਦਮਾਸ਼ਾਂ ਦੇ ਖਿਲਾਫ ਐੱਫ ਆਈ ਆਰ ਦਰਜ ਕਰਕੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਤਫਤੀਸ਼ ਦੇ ਦੌਰਾਨ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

Facebook Comments

Trending