Connect with us

ਅਪਰਾਧ

ਫੈਕਟਰੀ ਮਾਲਕ ਸਮੇਤ ਦੋ ਕਾਂਗਰਸੀ ਆਗੂਆਂ ‘ਤੇ ਮਾਮਲਾ ਦਰਜ

Published

on

Case registered against two Congress leaders including factory owner

ਸਿੱਧਵਾਂ ਬੇਟ (ਲੁਧਿਆਣਾ ) :  ਬੀਤੀ ਦੇਰ ਸ਼ਾਮ ਸੀ.ਆਈ.ਏ. ਸਟਾਫ਼ ਜਗਰਾਉਂ ਵਲੋਂ ਸਿੱਧਵਾਂ ਬੇਟ-ਹੰਬੜਾਂ ਮਾਰਗ ‘ਤੇ ਸਥਿਤ ਇਕ ਇੰਟਰਲਾਕ ਟਾਇਲ ਬਣਾਉਣ ਵਾਲੀ ਬੰਦ ਪਈ ਫੈਕਟਰੀ ਵਿਚ ਬਰਾਮਦ ਕੀਤੀ ਸ਼ਰਾਬ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਫੈਕਟਰੀ ਮਾਲਕ ਅਤੇ ਇਲਾਕੇ ਦੇ ਦੋ ਕਾਂਗਰਸੀ ਆਗੂਆਂ ਖ਼ਿਲਾਫ਼ ਮਾਮਲਾ ਦਰਜ ਕੀਤਾ।

ਇਸ ਸੰਬੰਧੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ. ਸਟਾਫ਼ ਜਗਰਾਉਂ ਵਿਖੇ ਤਾਇਨਾਤ ਐਸ.ਆਈ, ਜਨਕ ਰਾਜ ਦੇ ਬਿਆਨਾਂ ‘ਤੇ ਫੈਕਟਰੀ ਮਾਲਕ ਬਲਕਾਰ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਦੇਤਵਾਲ, ਜਤਿੰਦਰਪਾਲ ਸਿੰਘ ਉਰਫ ਗੋਬਿੰਦ ਪੁੱਤਰ ਦਵਿੰਦਰ ਸਿੰਘ ਅਤੇ ਸਰਪੰਚ ਭਗਵੰਤ ਸਿੰਘ ਪੁੱਤਰ ਰਜਿੰਦਰ ਸਿੰਘ ਦੋਵੇਂ ਵਾਸੀ ਭੁਮਾਲ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਐਕਸਾਈਜ਼ ਐਕਟ ਤਹਿਤ ਮੁਕੱਦਮਾਂ ਨੰ. 22 ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Facebook Comments

Trending