ਲੁਧਿਆਣਾ : ਔਰਤ ਨਾਲ ਧੋਖਾਦੇਹੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਉਸ ਦੀ ਭੈਣ ਅਤੇ ਜੀਜੇ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਰਜਨੀਸ਼ ਬਾਲਾ ਪਤਨੀ ਸੰਜੀਵ ਮਲਹੋਤਰਾ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਤੇ ਪੁਲਿਸ ਵਲੋਂ ਇਸ ਮਾਮਲੇ ਵਿਚ ਸੋਨੀਆ ਮਾਕਨ ਪਤਨੀ ਰਜੇਸ਼ ਮਾਕਨ, ਰਜੇਸ਼ ਮਾਕਨ ਵਾਸੀ ਨਿਊ ਗਾਂਧੀ ਨਗਰ ਉੱਤਰ ਪ੍ਰਦੇਸ਼ ਅਤੇ ਸਾਲਸ ਇੰਦਰਜੀਤ ਸਿੰਘ ਮੱਕੜ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਉਕਤ ਕਥਿਤ ਦੋਸ਼ੀ ਉਸ ਦੀ ਭੈਣ ਨਾਲ ਜ਼ਮੀਨ ਦਾ ਵਿਵਾਦ ਚੱਲ ਰਿਹਾ ਹੈ ਅਤੇ ਇਸ ਵਿਚ ਇੰਦਰਜੀਤ ਸਿੰਘ ਸ਼ਾਮਿਲ ਹੈ। ਉਸ ਦੱਸਿਆ ਕਿ ਉਸ ਨੇ ਇੰਦਰਜੀਤ ਸਿੰਘ ਨੂੰ 14 ਲੱਖ ਰੁਪਏ ਦੇ ਚੈੱਕ ਬਤੌਰ ਸਕਿਉਰਿਟੀ ਦਿੱਤੇ ਸਨ ਅਤੇ ਚੈੱਕ ਪੈਸੇ ਲੈ ਕੇ ਉਨ੍ਹਾਂ ਵਲੋਂ ਵਾਪਸ ਦੇਣੇ ਸਨ।
ਇਨ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰਕੇ ਉਸ ਪਾਸੋਂ ਪੈਸੇ ਵੀ ਲੈ ਲਏ ਅਤੇ ਚੈੱਕ ਵੀ ਵਾਪਸ ਨਹੀਂ ਕੀਤੇ। ਇਸੇ ਰਜਨੀਸ਼ ਬਾਲਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਸਬੰਧੀ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿਚ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ।