Connect with us

ਅਪਰਾਧ

ਡਰੱਗਜ਼ ਮਾਮਲੇ ’ਚ ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ, ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫ਼ਤਾਰੀ

Published

on

Case registered against Bikram Majithia in drug case, arrest could be made at any time

ਚੰਡੀਗੜ੍ਹ : ਬਿਊਰੋ ਆਫ ਇਨਵੈਸਟੀਗੇਸ਼ਨ ਨੇ ਇਕ ਸਾਬਕਾ ਅਕਾਲੀ ਆਗੂ ਖ਼ਿਲਾਫ਼ ਡਰੱਗਜ਼ ਮਾਮਲੇ ’ਚ ਜਾਂਚ ਪੂਰੀ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਅਕਾਲੀ ਆਗੂ ਖ਼ਿਲਾਫ਼ ਇਕ ਨਵਾਂ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ਕਰ ਲਈ ਹੈ।

ਸਰਕਾਰੀ ਸੂਤਰਾਂ ਨੇ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ ਪਰ ਉਨ੍ਹਾਂ ਕੇਸ ਦੀ ਐੱਫਆਈਆਰ ਦੇਣ ਤੋਂ ਫ਼ਿਲਹਾਲ ਮਨ੍ਹਾ ਕਰ ਦਿੱਤਾ ਹੈ। ਸਿਰਫ਼ ਇਹ ਦੱਸਿਆ ਜਾ ਰਿਹਾ ਹੈ ਕਿ ਬਨੂਡ਼ ’ਚ ਡਰੱਗਜ਼ ਦੇ ਇਕ ਮਾਮਲੇ ’ਚ ਐੱਫਆਈਆਰ ਨੰਬਰ ਦੋ ਦਰਜ ਕੀਤੀ ਗਈ ਹੈ। ਇਸ ਮਾਮਲੇ ਦਾ ਵੇਰਵਾ ਦੇਣ ਤੋਂ ਪੁਲਿਸ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਸਿਧਾਰਥ ਚਟੋਪਾਧਿਆਏ ਦੇ ਡੀਜੀਪੀ ਬਣਨ ਤੋਂ ਬਾਅਦ ਤੋਂ ਹੀ ਇਹ ਦੈਅ ਮੰਨਿਆ ਜਾ ਰਿਹਾ ਸੀ ਕਿ ਡਰੱਗਜ਼ ਕੇਸ ’ਚ ਅਕਾਲੀ ਨੇਤਾਵਾਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ। ਇੱਥੋਂ ਤਕ ਕਿ ਖ਼ੁਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਖ਼ਦਸ਼ਾ ਪ੍ਰਗਟਾਇਆ ਸੀ ਕਿ ਡੀਜੀਪੀ ਨੂੰ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਕਰਕੇ ਹੀ ਬਦਲਿਆ ਗਿਆ ਹੈ।

 

Facebook Comments

Trending