ਅਪਰਾਧ
ਰੇਹੜੀ-ਫੜ੍ਹੀ ਵਾਲਿਆਂ ਤੋਂ ਜਬਰੀ ਵਸੂਲੀ ਕਰਨ ਦੇ ਮਾਮਲੇ ਵਿਚ 10 ਖ਼ਿਲਾਫ਼ ਕੇਸ ਦਰਜ
Published
3 years agoon

ਲੁਧਿਆਣਾ : ਸਥਾਨਕ ਸਬਜ਼ੀ ਮੰਡੀ ਵਿਚ ਰੇਹੜੀ ਚਾਲਕਾਂ ਤੋਂ ਜਬਰੀ ਵਸੂਲੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ 10 ਨੌਜਵਾਨਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਮਾਰਕੀਟ ਕਮੇਟੀ ਦੇ ਸਕੱਤਰ ਟੇਕ ਬਹਾਦਰ ਸਿੰਘ ਵਾਸੀ ਸਲੇਮ ਟਾਬਰੀ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ।
ਇਸ ਮਾਮਲੇ ਵਿਚ ਪੁਲਿਸ ਨੇ ਪਵਨ ਕੁਮਾਰ ਪੁੱਤਰ ਪ੍ਰਸ਼ੋਤਮ ਵਾਸੀ ਗੁਰਨਾਮ ਨਗਰ, ਦਵਿੰਦਰ ਵਾਸੀ ਲਾਡੋਵਾਲ, ਸੋਨੀ ਵਾਸੀ ਨੇੜੇ ਸੀ.ਐਮ.ਸੀ. ਹਸਪਤਾਲ ਅਤੇ ਉਨ੍ਹਾਂ ਦੇ ਸੱਤ ਹੋਰ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰੇਹੜੀ-ਫੜ੍ਹੀ ਵਾਲਿਆਂ ਤੋਂ ਕੋਈ ਵੀ ਚਾਰਜ ਨਾ ਵਸੂਲ ਕਰਨ ਸਬੰਧੀ ਹੁਕਮ ਜਾਰੀ ਕੀਤੇ ਹੋਏ ਹਨ, ਪਰ ਉਕਤ ਕਥਿਤ ਦੋਸ਼ੀ ਸਬਜ਼ੀ ਮੰਡੀ ਵਿਚ ਰੇਹੜੀ ਫੜ੍ਹੀ ਵਾਲਿਆਂ ਤੋਂ ਜਬਰੀ ਵਸੂਲੀ ਕਰ ਰਹੇ ਹਨ ਤੇ ਜਿਹੜਾ ਚਾਲਕ ਵਸੂਲੀ ਨਹੀਂ ਦਿੰਦਾ, ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਮਾਰਕੀਟ ਕਮੇਟੀ ਦੇ ਸਕੱਤਰ ਟੇਕ ਬਹਾਦਰ ਸਿੰਘ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
You may like
-
ਲੁਧਿਆਣਾ ਪੁਲਿਸ ਦਾ ਵੱਡਾ ਐਲਾਨ, ਦਿੱਤਾ ਜਾਵੇਗਾ 5 ਲੱਖ ਦਾ ਇਨਾਮ, ਜਾਣੋ ਕਿਉਂ…
-
ਲੁਧਿਆਣਾ ਪੁਲਿਸ ਦੀ ਨ. ਸ਼ਾ ਤ/ਸਕਰਾਂ ਖਿਲਾਫ ਕਾਰਵਾਈ, ਹੈ/ਰੋਇਨ ਸਮੇਤ 2 ਗ੍ਰਿਫਤਾਰ
-
Breaking: ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਐਂਟਰੀ ਪੁਆਇੰਟ ਕੀਤੇ ਸੀਲ, ਇਲਾਕੇ ਬਣੇ ਛਾਉਣੀਆਂ ਵਿੱਚ
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ