ਪੰਜਾਬੀ
ਕਾਂਗਰਸੀ ਉਮੀਦਵਾਰ ਸੁਰਿੰਦਰ ਡਾਬਰ ਦੇ ਹੱਕ ‘ਚ ਚੋਣ ਪ੍ਰਚਾਰ
Published
3 years agoon

ਲੁਧਿਆਣਾ : -ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਡਾਬਰ ਦੇ ਹੱਕ ਵਿਚ ਵੱਖ-ਵੱਖ ਥਾਵਾਂ ‘ਤੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਲੋਕ ਅੱਜ ਝਾੜੂ ਫੜ੍ਹ ਕੇ ਭਿ੍ਸ਼ਟਾਚਾਰ ਮਿਟਾਉਣ ਦੇ ਨਾਮ ‘ਤੇ ਵੋਟਾਂ ਮੰਗ ਰਹੇ ਹਨ, ਅਸਲ ਵਿਚ ਉਹ ਸਭ ਤੋਂ ਵੱਡੇ ਭਿ੍ਸ਼ਟਾਚਾਰੀ ਹਨ। ਜਿੰਨ੍ਹਾਂ ਨੂੰ ਹਲਕਾ ਲੁਧਿਆਣਾ ਕੇਂਦਰੀ ਦੇ ਲੋਕ ਮੂੰਹ ਨਹੀਂ ਲਗਾਉਣਗੇ।
ਸ.ਬਿੱਟੂ ਨੇ ਵਿਧਾਇਕ ਡਾਬਰ ਦੇ ਕਾਰਜਕਾਲ ਵਿਚ ਹੋਏ ਕਰੋੜਾਂ ਰੁਪਏ ਦੀ ਲਾਗਤ ਦੇ ਵਿਕਾਸ ਕਾਰਜਾਂ ਦਾ ਹਵਾਲਾ ਦੇ ਕੇ ਡਾਬਰ ਨੂੰ ਫਿਰ ਤੋਂ ਵਿਧਾਇਕ ਬਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਵਿਕਾਸ ਹੀ ਕਾਂਗਰਸ ਦਾ ਮਕਸਦ ਹੈ। ਵਿਧਾਨ ਸਭਾ ਕੇਂਦਰੀ ਵਿਖੇ ਮਾਧੋਪੁਰੀ ‘ਚ ਬਲਾਕ ਕਾਂਗਰਸ ਪ੍ਰਧਾਨ ਵਿਪਨ ਅਰੋੜਾ ਦੀ ਪ੍ਰਧਾਨਗੀ ਹੇਠ ਸੱਦੀ ਗਈ ਚੋਣ ਮੀਟਿੰਗ ਨੂੰ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਵਿਧਾਇਕ ਤੇ ਕਾਂਗਰਸੀ ਉਮੀਦਵਾਰ ਸੁਰਿੰਦਰ ਡਾਬਰ ਨੇ ਸੰਬੋਧਨ ਕੀਤਾ।
ਸ਼੍ਰੀ ਡਾਬਰ ਨੇ ਗਊਸ਼ਾਲਾ ਰੋਡ, ਬਾਜਵਾ ਨਗਰ, ਢਾਂਢਿਆਂ ਮੁਹੱਲਾ, ਸ਼ਿੰਗਾਰ ਸਿਨੇਮਾ ਰੋਡ, ਮੁਰਾਦਪੁਰਾ, ਮਿੱਲਰਗੰਜ, ਸੁੰਦਰ ਨਗਰ, ਇੰਡਸਟਰੀ ਏਰਿਆ-ਬੀ, ਹਰਗੋਬਿੰਦ ਨਗਰ ਵਿਚ ਨੁੱਕੜ ਮੀਟਿੰਗਾਂ ਰਾਹੀਂ ਚੋਣ ਪ੍ਰਚਾਰ ਕੀਤਾ ਅਤੇ ਵਾਰਡ-8 ਸਥਿਤ ਜੈਨ ਨਗਰ ਤੇ ਧੂਰੀ ਲਾਈਨ ‘ਤੇ ਕਰਵਾਏ ਜਗਰਾਤੇ ਵਿਚ ਨਤਮਸਤਕ ਹੋ ਕੇ ਮਾਂ ਸਰਸਵਤੀ ਦਾ ਅਸ਼ੀਰਵਾਦ ਲਿਆ।
ਇਸ ਦੌਰਾਨ ਡਾਬਰ ਸਮਰਥਕਾਂ ਨੇ ਹਰਗੋਬਿੰਦ ਨਗਰ ਵਿਖੇ ਅਰਦਾਸ ਕਰਕੇ ਵਾਹਿਗੁਰੁ ਦੇ ਸਾਹਮਣੇ ਡਾਬਰ ਦੀ ਜਿੱਤ ਦੀ ਕਾਮਨਾ ਕੀਤੀ। ਵਾਰਡ-52 ਅਤੇ ਵਾਰਡ-59 ‘ਚ ਮਾਨਿਕ ਡਾਬਰ, ਨੀਲਮ ਡਾਬਰ, ਸੁਨੀਤਾ ਡਾਬਰ ਨੇ ਘਰ-ਘਰ ਪ੍ਰਚਾਰ ਕਰਕੇ ਜਨਸਭਾਵਾਂ ਨੂੰ ਸੰਬੋਧਨ ਕੀਤਾ।
You may like
-
ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 90 ‘ਚ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ
-
ਲੁਧਿਆਣਾ ਵਿੱਚ ਵੀ ਬਣੇ ਹੜ੍ਹ ਵਰਗੇ ਹਲਾਤ ! ਵਿਧਾਇਕ ਨੇ ਲਿਆ ਸਥਿਤੀ ਦਾ ਜਾਇਜ਼ਾ
-
ਲੁਧਿਆਣਾ ਕੇਂਦਰੀ ਵਿੱਚ ਤਿੰਨ ਹੋਰ ਆਮ ਆਦਮੀ ਕਲੀਨਿਕ ਬਣਨਗੇ
-
ਘਾਟੀ ਮੁਹੱਲਾ ਅਤੇ ਦਰੇਸੀ ਵਿਖੇ ਨਵੇਂ ਟਿਊਬਵੈਲਾਂ ਦਾ ਉਦਘਾਟਨ
-
ਕੈਬਨਿਟ ਮੰਤਰੀ ਆਸ਼ੂ ਤੇ ਕਟੇਲੀ ਖਿਸਕੇ ਤੀਜੇ ਸਥਾਨ ਤੇ, ਆਮ ਆਦਮੀ ਪਾਰਟੀ 12 ਸੀਟਾਂ ‘ਤੇ ਅੱਗੇ
-
ਖੰਨਾ ‘ਚ 72.30 ਫ਼ੀਸਦੀ ਹੋਇਆ ਮਤਦਾਨ