ਪੰਜਾਬ ਨਿਊਜ਼

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪਤਨੀ ਨਾਲ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ

Published

on

1 ਜੁਲਾਈ ਯਾਨੀ ਸ਼ਨੀਵਾਰ ਤੋਂ ਸ਼੍ਰੀ ਅਮਰਨਾਥ ਦੀ 62 ਦਿਨਾਂ ਦੀ ਯਾਤਰਾ ਕਸ਼ਮੀਰ ਤੋਂ ਸ਼ੁਰੂ ਹੋ ਗਈ ਹੈ। ਵੱਡੀ ਗਿਣਤੀ ਵਿਚ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਜਾ ਰਹੇ ਹਨ। ਇਸੇ ਤਰ੍ਹਾਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਵੀ ਪਵਿੱਤਰ ਗੁਫਾ ਬਾਬਾ ਬਰਫਾਨੀ ਸ਼੍ਰੀ ਅਮਰਨਾਥ ਜੀ (ਜੰਮੂ-ਕਸ਼ਮੀਰ) ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਪਤਨੀ ਵੀ ਮੌਜੂਦ ਸੀ।

ਬੈਂਸ ਦੇ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਬੈਂਸ ਨੇ ਸ਼ਰਧਾਲੂਆਂ ਦੀ ਮਦਦ ਅਤੇ ਚੰਗੀਆਂ ਸੇਵਾਵਾਂ ਲਈ ਭਾਰਤੀ ਫੌਜ ਦੇ ਜਜ਼ਬੇ ਨੂੰ ਸਲਾਮ ਕੀਤਾ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ।

ਦੱਸ ਦੇਈਏ ਕਿ ਇਸ ਯਾਤਰਾ ਦੇ ਦੋ ਰਸਤੇ ਹਨ। ਇੱਕ, ਅਨੰਤਨਾਗ ਜ਼ਿਲ੍ਹੇ ਵਿੱਚ 48 ਕਿਲੋਮੀਟਰ ਲੰਬਾ ਰਵਾਇਤੀ ਨੁਨਵਾਨ-ਪਹਿਲਗਾਮ ਰਸਤਾ, ਜਦੋਂ ਕਿ ਦੂਜਾ ਗਾਂਦਰਬਲ ਜ਼ਿਲ੍ਹੇ ਵਿੱਚ ਬਾਲਟਾਲ ਰਸਤਾ, ਜੋ ਲਗਭਗ 14 ਕਿਲੋਮੀਟਰ ਛੋਟਾ ਪਰ ਬਹੁਤ ਮੁਸ਼ਕਲ ਹੈ।

ਸੂਤਰਾਂ ਮੁਤਾਬਕ ਇਸ ਸਾਲ ਕਿਸੇ ਵੀ ਤਰ੍ਹਾਂ ਦੇ ਅੱਤਵਾਦੀ ਖਤਰੇ ਨਾਲ ਨਜਿੱਠਣ ਲਈ ਡਰੋਨ ਅਤੇ ਸਨੀਫਰ ਕੁੱਤਿਆਂ ਦੀ ਮਦਦ ਲਈ ਜਾ ਰਹੀ ਹੈ ਅਤੇ ਨਾਲ ਹੀ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਵੀ ਪ੍ਰਬੰਧ ਕੀਤੇ ਗਏ ਹਨ।

Facebook Comments

Trending

Copyright © 2020 Ludhiana Live Media - All Rights Reserved.