Connect with us

ਅਪਰਾਧ

ਅਧਿਆਪਕਾ ਦੇ ਘਰ ਦੇ ਤਾਲੇ ਤੋੜ ਕੇ ਲੱਖਾਂ ਦੇ ਸੋਨੇ ਦੇ ਗਹਿਣੇ, ਭਾਰਤੀ ਤੇ ਨੇਪਾਲੀ ਕਰੰਸੀ ਚੋਰੀ

Published

on

By breaking the locks of the teacher's house, gold ornaments worth lakhs, Indian and Nepali currency were stolen

ਲੁਧਿਆਣਾ : ਹਾਊਸਿੰਗ ਬੋਰਡ ਕਲੋਨੀ ਬੀਆਰਐਸ ਨਗਰ ਦੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰ ਤਾਲੇ ਤੋੜ ਕੇ ਲੱਖਾਂ ਰੁਪਏ ਦੀ ਕੀਮਤ ਦੇ ਗਹਿਣਿਆਂ ਸਮੇਤ ਭਾਰਤੀ ਅਤੇ ਨੇਪਾਲੀ ਕਰੰਸੀ ਚੋਰੀ ਕਰਕੇ ਲੈ ਗਏ। ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ 173- ਐਚਜੇ ਹਾਊਸਿੰਗ ਬੋਰਡ ਕਲੋਨੀ ਦੀ ਰਹਿਣ ਵਾਲੀ ਪ੍ਰੀਤੀ ਸ਼ਰਮਾ ਦੇ ਬਿਆਨ ਉੱਪਰ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪ੍ਰੀਤੀ ਸ਼ਰਮਾ ਨੇ ਦੱਸਿਆ ਕਿ ਉਹ ਸਵੇਰ ਵੇਲੇ ਆਪਣੇ ਘਰ ਨੂੰ ਤਾਲੇ ਲਗਾ ਕੇ ਆਪਣੀ ਡਿਊਟੀ ‘ਤੇ ਚਲੀ ਗਈ ਸੀ। ਪ੍ਰੀਤੀ ਦੁਪਹਿਰ ਸਵਾ ਦੋ ਵਜੇ ਦੇ ਕਰੀਬ ਜਦ ਘਰ ਵਾਪਸ ਪਰਤੀ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ। ਚੋਰ ਅਲਮਾਰੀਆਂ ਦੇ ਤਾਲੇ ਤੋੜ ਕੇ ਸੋਨੇ ਦੇ ਗਹਿਣੇ ਅਤੇ ਨਕਦੀ ‘ਤੇ ਹੱਥ ਸਾਫ ਕਰ ਗਏ ਸਨ। ਪ੍ਰੀਤੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਦੀਆਂ ਅਲਮਾਰੀਆਂ ਚੋਂ ਦੋ ਕੜੇ, ਚਾਰ ਕੰਨਾਂ ਦੇ ਟੌਪਸ, ਤਿੰਨ ਅੰਗੂਠੀਆਂ, ਦੋ ਕੋਕੇ, ਇਕ ਨੱਥ, 4800 ਨੇਪਾਲੀ ਕਰੰਸੀ, 20 ਹਜ਼ਾਰ ਰੁਪਏ ਤੇ ਓਪੋ ਦਾ ਮੋਬਾਈਲ ਫੋਨ ਚੋਰੀ ਹੋਇਆ ਹੈ।

Facebook Comments

Trending