Connect with us

ਅਪਰਾਧ

ਕਾਰੋਬਾਰੀ ਨੂੰ ਲੁਟੇਰਿਆਂ ਨੇ ਮਾਰੀ ਗੋਲੀ, ਲੁੱਟ ਦੀ ਨਾਕਾਮ ਕੋਸ਼ਿਸ਼

Published

on

Businessman shot dead by robbers, failed robbery attempt

ਲੁਧਿਆਣਾ  :  ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਹੋਟਲ ਕੀਅ ਨੇੜੇ ਦੇਰ ਰਾਤ ਇਕ ਕਾਰੋਬਾਰੀ ਨੂੰ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ, ਹਾਲਾਂਕਿ ਲੁਟੇਰੇ ਲੁੱਟ ਕਰਨ ‘ਚ ਨਾਕਾਮ ਰਹੇ। ਜਾਣਕਾਰੀ ਅਨੁਸਾਰ ਸੰਜੀਵ ਵਰਮਾ ਨਾਮੀ ਕਾਰੋਬਾਰੀ ਕੀਅ ਹੋਟਲ ਨੇੜੇ ਜਾ ਰਿਹਾ ਸੀ ਕਿ ਉੱਥੇ ਉਸ ਨੂੰ ਤਿੰਨ ਲੁਟੇਰਿਆਂ ਨੇ ਰੋਕ ਲਿਆ। ਵਰਮਾ ਨੂੰ ਇਨ੍ਹਾਂ ਲੁਟੇਰਿਆਂ ਨੇ ਉਸ ਦੀ ਕਾਰ ਵਿਚ ਅਗਵਾ ਕਰ ਲਿਆ ਅਤੇ ਪਿੰਡ ਝਾਂਡੇ ਵਿਖੇ ਲੈ ਗਏ।

ਇਨ੍ਹਾਂ ਲੁਟੇਰਿਆਂ ਵਲੋਂ ਵਰਮਾ ਪਾਸੋਂ ਨਕਦੀ ਦੀ ਮੰਗ ਕੀਤੀ, ਪਰ ਜਦੋਂ ਵਰਮਾ ਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਇਨ੍ਹਾਂ ਲੁਟੇਰਿਆਂ ਨੇ ਪਿਸਤੌਲ ਕੱਢ ਲਈ ਤੇ ਵਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਵਰਮਾ ਇਨ੍ਹਾਂ ਲੁਟੇਰਿਆਂ ਨਾਲ ਉਲਝ ਪਿਆ ਤੇ ਉੱਥੇ ਰੌਲਾ ਪਾ ਦਿੱਤਾ, ਜਿਸ ‘ਤੇ ਲੁਟੇਰਿਆਂ ਨੇ ਉਸ ‘ਤੇ ਗੋਲੀ ਚਲਾ ਦਿੱਤੀ ਤੇ ਉਹ ਲਹੂ-ਲੁਹਾਣ ਹੋਇਆ ਉੱਥੇ ਹੀ ਡਿੱਗ ਪਿਆ। ਸੂਚਨਾ ਮਿਲਦਿਆਂ ਪੁਲਿਸ ਵੀ ਮੌਕੇ ‘ਤੇ ਪਹੁੰਚੀ, ਜਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Facebook Comments

Trending