Connect with us

ਪੰਜਾਬ ਨਿਊਜ਼

ਜਲਦ ਸ਼ੁਰੂ ਹੋ ਸਕਦੈ ਬੁੱਢਾ ਨਾਲਾ ਸਫ਼ਾਈ ਪ੍ਰਾਜੈਕਟ, ਕੇਂਦਰੀ ਜਲ ਸ਼ਕਤੀ ਮੰਤਰੀ ਨੂੰ ਮਿਲਣਗੇ CM ਮਾਨ

Published

on

Budha Nala cleaning project may start soon, Union Water Power Minister will meet CM Hon

ਲੁਧਿਆਣਾ : ਲੁਧਿਆਣਾ ਦਾ ਬੁੱਢਾ ਨਾਲਾ ਸਿਰਫ ਸ਼ਹਿਰ ਹੀ ਨਹੀਂ ਸਗੋਂ ਪੰਜਾਬ ਦੇ ਹੋਰਨਾਂ ਹਿੱਸਿਆਂ ਇੱਥੋਂ ਤੱਕ ਕਿ ਰਾਜਸਥਾਨ ਤੱਕ ਜਾਣ ਵਾਲੇ ਸਤਲੁਜ ਦਰਿਆ ਨੂੰ ਪ੍ਰਦੂਸ਼ਿਤ ਕਰਦਾ ਹੈ, ਜਿਸ ਕਰਕੇ ਲੋਕ ਕਈ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ।

ਪਿਛਲੀ ਸਰਕਾਰ ਵੇਲੇ ਬੁੱਢਾ ਨਾਲੇ ਲਈ 650 ਕਰੋੜ ਰੁਪਏ ਦਾ ਪ੍ਰਾਜੈਕਟ ਪਾਸ ਕੀਤਾ ਗਿਆ ਸੀ, ਜਿਸ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ ਪਰ ਇਸ ਦੀ ਸਫਾਈ ਦੀ ਕੋਈ ਸ਼ੁਰੂਆਤ ਨਹੀਂ ਕੀਤੀ ਗਈ। ਹੁਣ ਇਹ ਪ੍ਰਾਜੈਕਟ ਜਲਦ ਹੀ ਸ਼ੁਰੂ ਹੋਣ ਦੀ ਉਮੀਦ ਜਾਗੀ ਹੈ।

ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਬੁੱਢਾ ਨਾਲਾ ਰਿਨੋਵੇਸ਼ਨ ਪ੍ਰਾਜੈਕਟ ਨੂੰ ਲੈ ਕੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਦਿੱਲੀ ਵਿੱਚ ਮੁਲਾਕਾਤ ਕਰਨਗੇ। ਇਸ ਮੀਟਿੰਗ ਤੋਂ ਪਹਿਲਾਂ ਇਸ ਪ੍ਰਾਜੈਕਟ ਨਾਲ ਜੁੜੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। CM ਮਾਨ ਨੇ ਕਿਹਾ ਕਿ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਟ ਨੂੰ ਮਿਲ ਕੇ ਪੰਜਾਬ ਦੇ ਪ੍ਰਦੂਸ਼ਿਤ ਪਾਣੀਆਂ ਨੂੰ ਸ਼ੁੱਧ ਕਰਨ ਬਾਰੇ ਵਿਸਥਾਰ ਵਿੱਚ ਚਰਚਾ ਕਰਕੇ ਪੰਜਾਬ ਦਾ ਪੱਖ ਰੱਖਾਂਗੇ।

ਜ਼ਿਕਰਯੋਗ ਹੈ ਕਿ ਬੁੱਢਾ ਨਾਲਾ ਕੂੰਮਕਲਾਂ ਤੋਂ ਹੁੰਦੇ ਹੋਏ ਲੁਧਿਆਣਾ ਤੋਂ ਜਦੋਂ ਪਾਰ ਹੁੰਦਾ ਹੈ ਤਾਂ ਲੁਧਿਆਣਾ ਦੀ ਇੰਡਸਟਰੀ ਦਾ ਵੇਸਟ ਸੀਵਰੇਜ ਅਤੇ ਡੇਅਰੀਆਂ ਦਾ ਸਾਰਾ ਵੇਸਟ ਬੁੱਢੇ ਨਾਲੇ ਵਿਚ ਸੁੱਟਿਆ ਜਾਂਦਾ ਹੈ। ਜਿਸ ਕਰਕੇ ਬੁੱਢਾ ਨਾਲਾ ਇੰਨਾ ਕੁ ਪ੍ਰਦੂਸ਼ਿਤ ਹੋ ਚੁੱਕਾ ਹੈ ਕਿ ਇਹ ਅੱਗੇ ਪਿੰਡਾਂ ਵਿਚ ਜਾ ਕੇ ਸਤਲੁਜ ਦਰਿਆ ‘ਚ ਮਿਲਦਾ ਹੈ ਅਤੇ ਉੱਥੋਂ ਇਸ ਦੀ ਤਬਾਹੀ ਦੀ ਸ਼ੁਰੂਆਤ ਹੁੰਦੀ ਹੈ।

Facebook Comments

Trending