Connect with us

ਅਪਰਾਧ

ਦਰਵਾਜ਼ਾ ਤੋੜ ਕੇ ਕੀਮਤੀ ਸਾਮਾਨ, ਜ਼ਰੂਰੀ ਕਾਗਜ਼ਾਤ ਤੇ ਘਰ ਦੀ ਰਜਿਸਟਰੀ ਕੀਤੀ ਚੋਰੀ

Published

on

Breaking the door and stealing valuables, important documents and home registry

ਲੁਧਿਆਣਾ  :  ਮਹਿਲਾ ਐਨਆਰਆਈ ਦੇ ਘਰ ਦਾ ਦਰਵਾਜ਼ਾ ਤੋੜ ਕੇ ਚੋਰਾਂ ਨੇ ਜ਼ਰੂਰੀ ਕਾਗਜ਼ਾਤ, ਰਜਿਸਟਰੀ ,ਐਲਸੀਡੀ ਆਰਓ ਸਿਸਟਮ ,ਕੱਪੜੇ ਅਤੇ ਕੁਝ ਭਾਂਡੇ ਚੋਰੀ ਕਰ ਲਏ। ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਘਰ ਦੀ ਦੇਖ ਰੇਖ ਕਰਨ ਵਾਲੇ ਪਿੰਡ ਝਮੇੜੀ ਦੇ ਰਹਿਣ ਵਾਲੇ ਪਰਮਜੀਤ ਸਿੰਘ ਦੇ ਬਿਆਨ ਉੱਪਰ ਅਣਪਛਾਤੇ ਚੋਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਦੋਸਤ ਅਮਨਦੀਪ ਸਿੰਘ ਅਤੇ ਉਸ ਦੀ ਮਾਤਾ ਸੁਰਿੰਦਰ ਕੌਰ ਕੈਨੇਡਾ ਵਿੱਚ ਰਹਿੰਦੇ ਹਨ। ਝਮੇੜੀ ਵਿੱਚ ਪੈਂਦੇ ਉਨ੍ਹਾਂ ਦੇ ਜੱਦੀ ਘਰ ਦੀ ਦੇਖ ਰੇਖ ਪਰਮਜੀਤ ਸਿੰਘ ਹੀ ਕਰਦਾ ਹੈ। ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਾਮ ਸਾਢੇ ਛੇ ਵਜੇ ਦੇ ਕਰੀਬ ਜਦ ਉਹ ਕੋਠੀ ਦਾ ਗੇੜਾ ਮਾਰਨ ਗਿਆ ਤਾਂ ਉਸਨੇ ਦੇਖਿਆ ਕਿ ਘਰ ਦਾ ਮੇਨ ਦਰਵਾਜ਼ਾ ਟੁੱਟਾ ਹੋਇਆ ਸੀ। ਚੈੱਕ ਕਰਨ ਤੇ ਪਤਾ ਲੱਗਾ ਕਿ ਘਰ ਵਿਚ ਪਈ ਰਜਿਸਟਰੀ, ਜ਼ਰੂਰੀ ਕਾਗਜ਼ਾਤ ਅਤੇ ਕੁਝ ਸਾਮਾਨ ਚੋਰੀ ਹੋ ਚੁੱਕਾ ਸੀ।

Facebook Comments

Trending