ਪੰਜਾਬੀ

ਬਾਹਰੀ ਕਾਲੋਨੀਆਂ ਵਿਚ ਧੜੱਲੇ ਨਾਲ ਹੋ ਰਹੇ ਨੇ ਅਣ-ਅਧਿਕਾਰਤ ਸਬਮਰਸੀਬਲ ਪੰਪਾਂ ਦੇ ਬੋਰ

Published

on

ਲੁਧਿਆਣਾ : ਧਰਤੀ ਦੇ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਠੱਲ੍ਹ ਪਾਉਣ ਲਈ ਪੰਜਾਬ ਵਾਟਰ ਰੈਗੂਲੇਸ਼ਨ ਅਤੇ ਡਿਵੈਲਪਮੈਂਟ ਅਥਾਰਿਟੀ, ਸੈਂਟਰਲ ਗਰਾਊਾਡ ਵਾਟਰ ਅਥਾਰਿਟੀ ਵਲੋਂ ਨਵੇਂ ਸਮਰਸੀਬਲ ਪੰਪਾਂ ਦੇ ਬੋਰ ਕਰਨ ‘ਤੇ ਪਾਬੰਦੀ ਲਗਾਈ ਹੋਈ ਹੈ. ਕਿਸੇ ਮਜਬੂਰੀ ਜਾਂ ਐਮਰਜੈਂਸੀ ਦੀ ਹਾਲਤ ਵਿਚ ਜੇਕਰ ਸਮਰਸੀਬਲ ਪੰਪ ਲਗਾਉਣਾ ਅਤਿ ਜ਼ਰੂਰੀ ਹੈ ਤਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਤੋਂ ਮਨਜ਼ੂਰੀ ਲੈ ਕੇ ਇਹ ਲਗਾਉਣ ਦਾ ਪ੍ਰਬੰਧ ਹੈ।

ਪਰ ਦੇਖਣ ਵਿਚ ਆਇਆ ਹੈ ਕਿ ਕੁੱਝ ਨਿੱਜ ਸੁਆਰਥੀ ਲੋਕ ਆਪਣੇ ਮੁਨਾਫ਼ੇ ਵਾਸਤੇ ਇਸ ਸਭ ਤੋਂ ਬੇਖ਼ਬਰ ਧੜੱਲੇ ਨਾਲ ਧਰਤੀ ਦੀ ਹਿੱਕ ਪਾੜ ਕੇ ਅਣ-ਅਧਿਕਾਰਤ ਪਾਬੰਦੀਸ਼ੂਦਾ ਸਮਰਸੀਬਲ ਪੰਪਾਂ ਦੇ ਬੋਰ ਕਰ ਰਹੇ ਹਨ। ਜਿਨ੍ਹਾਂ ਦੀ ਗਲਾਡਾ ਅਧਿਕਾਰੀਆਂ ਨੂੰ ਕੋਈ ਪ੍ਰਵਾਹ ਨਹੀਂ ਜਾਂ ਉਹ ਇਸ ਨੂੰ ਜਾਣ ਬੁੱਝ ਕੇ ਅਣਗੌਲਿਆ ਕਰ ਦਿੰਦੇ ਹਨ।

ਗਲਾਡਾ ਦੇ ਏਰੀਏ ਵਿਚ ਕੋਈ ਨਵੀਂ ਬਿਲਡਿੰਗ ਬਣਨ ਲੱਗਦੀ ਹੈ ਤਾਂ ਗਲਾਡਾ ਦੇ ਸੁਰੱਖਿਆ ਕਰਮਚਾਰੀ ਤੁਰੰਤ ਉੱਥੇ ਪਹੁੰਚ ਜਾਂਦੇ ਹਨ ‘ਤੇ ਆਪਣੀ ਚੁੰਝ ਹਰੀ ਕਰਕੇ ਵਾਪਸ ਪਰਤ ਜਾਂਦੇ ਹਨ। ਇਨ੍ਹਾਂ ਕਾਲੌਨੀਆਂ ਵਿਚ ਦਿਨ ਰਾਤ ਧੜੱਲੇ ਨਾਲ ਲੱਗ ਰਹੇ ਇਨ੍ਹਾਂ ਪੰਪਾਂ ‘ਤੇ ਇਨ੍ਹਾਂ ਦੀ ਨਜ਼ਰ ਕਿਉਂ ਨਹੀਂ ਪੈਂਦੀ? ਜਾ ਅਸਲ ਕਾਰਨ ਕੁੱਝ ਹੋਰ ਹੀ ਹੈ।

ਜਦੋਂ ਇਸ ਬਾਬਤ ਗਲਾਡਾ ਅਸਟੇਟ ਅਫ਼ਸਰ ਪ੍ਰੀਤਇੰਦਰ ਸਿੰਘ ਬੈਂਸ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਨੇ ਸਮਰਸੀਬਲ ਪੰਪ ਬਾਰੇ ਸੁਣਦਿਆਂ ਹੀ ਫ਼ੋਨ ਕੱਟ ਦਿੱਤਾ ਤੇ ਮੁੜ ਦੁਬਾਰਾ ਫ਼ੋਨ ਕਰਨ ‘ਤੇ ਫ਼ੋਨ ਚੁੱਕਣਾ ਹੀ ਮੁਨਾਸਬ ਨਾ ਸਮਝਿਆ। ਇਸ ਬਾਰੇ ਤਾਂ ਹੁਣ ਸਬੰਧਿਤ ਅਧਿਕਾਰੀ ਹੀ ਕੁੱਝ ਦੱਸ ਸਕਦੇ ਹਨ।

Facebook Comments

Trending

Copyright © 2020 Ludhiana Live Media - All Rights Reserved.