Connect with us

ਪੰਜਾਬੀ

ਲੁਧਿਆਣਾ ‘ਚ ਸੱਟੇਬਾਜ਼ ਹਜ਼ਾਰਾਂ ਦੀ ਨਕਦੀ ਸਮੇਤ ਗਿ੍ਫ਼ਤਾਰ

Published

on

Bookies arrested in Ludhiana with thousands of rupees in cash

ਲੁਧਿਆਣਾ :   ਪੁਲਿਸ ਵਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਛਾਪੇਮਾਰੀ ਕਰਕੇ ਸੱਟੇਬਾਜ਼ਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਹਜ਼ਾਰਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਸਥਾਨਕ ਛਾਉਣੀ ਮੁਹੱਲਾ ਵਿਚ ਛਾਪੇਮਾਰੀ ਕਰਕੇ ਪੁਲਿਸ ਵਲੋਂ ਭੂਸ਼ਨ ਕੁਮਾਰ ਵਾਸੀ ਬਾਲਮੀਕ ਕਾਲੋਨੀ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਕਥਿਤ ਦੋਸ਼ੀ ਦੇ ਕਬਜ਼ੇ ‘ਚੋਂ 1350 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਅਨੁਸਾਰ ਕਥਿਤ ਦੋਸ਼ੀ ਛਾਉਣੀ ਮੁਹੱਲਾ ਵਿਚ ਸੜਕ ‘ਤੇ ਸ਼ਰ੍ਹੇਆਮ ਸੱਟੇਬਾਜ਼ੀ ਕਰ ਰਿਹਾ ਸੀ।

ਦੂਜੇ ਅਜਿਹੇ ਮਾਮਲੇ ਵਿਚ ਪੁਲਿਸ ਨੇ ਅਜੀਤਪਾਲ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਨੂੰ ਗਿ੍ਫ਼ਤਾਰ ਕਰਕੇ ਉਸ ਕਬਜ਼ੇ ‘ਚੋਂ ਵੀ 790 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਕਥਿਤ ਦੋਸ਼ੀ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਤੇ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਤੀਜੇ ਅਜਿਹੇ ਮਾਮਲੇ ਵਿਚ ਪੁਲਿਸ ਨੇ ਤੀਰਥ ਤਨੇਜਾ ਵਾਸੀ ਗੋਪਾਲ ਨਗਰ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ‘ਚੋਂ 1540 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

Facebook Comments

Trending