ਪੰਜਾਬੀ

ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਦੀ ਬਰਸੀ ‘ਤੇ ਲਗਾਇਆ ਖ਼ੂਨਦਾਨ ਕੈਂਪ

Published

on

ਲੁਧਿਆਣਾ : ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਜੀ ਦੀ ਬਰਸੀ ਤੇ ਮਿੱਠੀ ਯਾਦ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਸੰਤ ਬਾਬਾ ਲੀਡਰ ਸਿੰਘ ਜੀ ਦੀ ਰਹਿਨੁਮਾਈ ਹੇਠ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 550ਵਾਂ ਮਹਾਨ ਖ਼ੂਨਦਾਨ ਕੈਂਪ ਗੁਰਦੁਆਰਾ ਟਾਹਲੀ ਸਾਹਿਬ ਬਲੇਰ ਖ਼ਾਨਪੁਰ ਵਿਖੇ ਲਗਾਇਆ ਗਿਆ।

ਇਸ ਮੌਕੇ ਖ਼ੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਸੰਤ ਬਾਬਾ ਲੀਡਰ ਸਿੰਘ ਜੀ ਨੇ ਕਿਹਾ ਕਿ ਲੋੜਵੰਦ ਮਰੀਜ਼ਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਖ਼ੂਨਦਾਨ ਕਰਨ ਵਾਲੇ ਮਾਈ-ਭਾਈ ਅਤੇ ਸੰਗਤਾਂ ਸੰਸਾਰ ‘ਚ ਫ਼ਰਿਸ਼ਤੇ ਹਨ। ਇਸ ਸਮੇਂ ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲਿਆਂ ਨੇ ਕਿਹਾ ਕਿ ਖ਼ੂਨਦਾਨ ਸੰਸਾਰ ਤੇ ਬਹੁਤ ਵੱਡਾ ਪਰਉਪਕਾਰ ਦਾ ਕਾਰਜ ਹੈ।

ਇਸ ਮੌਕੇ ‘ਤੇ ਸੰਤ ਬਾਬਾ ਜੈ ਸਿੰਘ ਮੁੱਖ ਸੇਵਾਦਾਰ ਡੇਰਾ ਬਾਬਾ ਸ਼੍ਰੀ ਚੰਦ ਮਹਿਮਦਵਾਲ, ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਬਾਬਾ ਸ਼੍ਰੀ ਚੰਦ ਨਿਸ਼ਕਾਮ ਸੇਵਾ ਸੁਸਾਇਟੀ ਅਤੇ ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲਿਆਂ ਨੇ ਬਾਬਾ ਹੀਰਾ ਸਿੰਘ ਸਮੇਤ ਖ਼ੂਨਦਾਨ ਕਰਨ ਵਾਲੀਆਂ ਸੰਗਤਾਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਭੇਟ ਕਰ ਸਨਮਾਨਿਤ ਕੀਤਾ। ਖ਼ੂਨਦਾਨ ਕੈਂਪ ਦੌਰਾਨ 62 ਬਲੱਡ ਯੂਨਿਟ ਇਕੱਤਰ ਕੀਤਾ ਗਿਆ ਗਿਆ, ਜੋ ਕਿ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਲੈ ਕੇ ਦਿੱਤਾ ਜਾਵੇਗਾ।

Facebook Comments

Trending

Copyright © 2020 Ludhiana Live Media - All Rights Reserved.