ਪੰਜਾਬੀ
ਵੈਟਰਨਰੀ ਯੂਨੀਵਰਸਿਟੀ ਵਿਖੇ ਲਗਾਇਆ ਗਿਆ ਖ਼ੂਨਦਾਨ ਕੈਂਪ
Published
3 years agoon

ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਕਾਰਜਸ਼ੀਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਕਾਈ ਵਲੋਂ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਹਿਯੋਗ ਨਾਲ ਗੁਰੂ ਅੰਗਦ ਦੇਵ ਸਾਹਿਬ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਵੱਖ ਵੱਖ ਕਾਲਜਾਂ ਦੇ 100 ਤੋਂ ਵੱਧ ਵਿਦਿਆਰਥੀਆਂ, ਅਧਿਆਪਕਾਂ ਅਤੇ ਮੁਲਾਜ਼ਮਾਂ ਨੇ ਖ਼ੂਨਦਾਨ ਕੀਤਾ।
ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਨੇ ਇਸ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਗੁਰੂ ਅੰਗਦ ਦੇਵ ਸਾਹਿਬ ਨੂੰ ਯਾਦ ਕਰਦਿਆਂ ਇਹ ਕੈਂਪ ਹੋਰ ਮਹੱਤਵਪੂਰਨ ਹੋ ਜਾਂਦਾ ਹੈ ਕਿ ਅਸੀਂ ਉਨ੍ਹਾਂ ਮਹਾਂਪੁਰਖਾਂ ਦੇ ਸੇਵਾ ਦੇ ਜਜ਼ਬੇ ਨੂੰ ਸਮਾਜ ਵਿਚ ਲੈ ਕੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਧਰਮ, ਜਾਤ ਅਤੇ ਵਿਤਕਰਿਆਂ ਤੋਂ ਉਪਰ ਉਠ ਕੇ ਖ਼ੂਨਦਾਨ ਇਕ ਬਹੁਤ ਵੱਡੀ ਸੇਵਾ ਹੈ। ਉਨ੍ਹਾਂ ਨੇ ਖ਼ੂਨਦਾਨ ਕਰਨ ਵਾਲੇ ਸਵੈ-ਸੇਵਕਾਂ ਦੀ ਪ੍ਰਸੰਸਾ ਕੀਤੀ।
ਸੱਤਿਆਵਾਨ ਰਾਮਪਾਲ ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਖ਼ੂਨਦਾਨੀਆਂ ਨੂੰ ਜੀਵਨ ਦੇ ਅਸਲ ਨਾਇਕਾਂ ਦੇ ਤੌਰ ‘ਤੇ ਸਥਾਪਿਤ ਕੀਤਾ | ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੈਟਰਨਰੀ ਯੂਨੀਵਰਸਿਟੀ ਇਕਾਈ ਦੇ ਪ੍ਰਧਾਨ, ਡਾ. ਤੇਜਿੰਦਰ ਸਿੰਘ ਰਾਏ ਅਤੇ ਜਨਰਲ ਸਕੱਤਰ ਡਾ. ਜਸਪਾਲ ਸਿੰਘ ਹੁੰਦਲ ਨੇ ਵਿਦਿਆਰਥੀਆਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਉਹ ਆਪਣੀ ਊਰਜਾ ਅਜਿਹੇ ਸਕਾਰਾਤਮਿਕ ਕਾਰਜਾਂ ਵਾਸਤੇ ਹੀ ਵਰਤਣ।
You may like
-
ਵਿਵਾਦਾਂ ‘ਚ ਘਿਰੇ ਇਸ ਹਸਪਤਾਲ ਨੂੰ ਹੋ ਸਕਦਾ ਹੈ ਕਰੋੜਾਂ ਦਾ ਨੁਕਸਾਨ, ਜਾਣੋ ਮਾਮਲਾ
-
ਯੂਨੀਵਰਸਿਟੀ ਇੰਸਟੀਚਿਊਟ ਆਫ਼ ਲਾਅ, ਪੰਜਾਬ ਯੂਨੀਵਰਸਿਟੀ ਖੇਤਰੀ ਕੇਂਦਰ ਲੁਧਿਆਣਾ ਵਲੋਂ ਖੂਨਦਾਨ ਕੈਂਪ ਦਾ ਆਯੋਜਨ
-
ਜ਼ੀਰੋ ਬਰਨਿੰਗ ਦੇ ਉਦੇਸ਼ ਦੀ ਪੂਰਤੀ ਲਈ ਪਰਾਲੀ ਦਾ ਉਚਿਤ ਪ੍ਰਬੰਧਣ ਜ਼ਰੂਰੀ : ਸ. ਖੁੱਡੀਆਂ
-
ਖੇਤੀ ਪੰਜਾਬ ਦੀ ਰੂਹ ਹੈ ਅਤੇ ਸਰਕਾਰ ਇਸਨੂੰ ਉੱਤਮ ਬਨਾਉਣ ਲਈ ਯਤਨਸ਼ੀਲ ਹੈ: ਭਗਵੰਤ ਮਾਨ
-
KLSD ਕਾਲਜ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ, ਖੂਨਦਾਨੀਆਂ ਨੂੰ ਕੀਤਾ ਸਨਮਾਨਿਤ
-
ਜੀ 20 ਯੂਨੀਵਰਸਿਟੀ ਕਨੈਕਟ ਤਹਿਤ PAU ਅਤੇ GADVASU ਵਿਖੇ ਕਰਵਾਏ ਗਏ ਭਾਸ਼ਣ